ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੇ GST ਦੇ ਵਿਰੋਧ ‘ਚ ਅੱਜ ਭਾਰਤ ਬੰਦ, ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸਮਰਥਨ

ਨਵੀਂ ਦਿੱਲੀ : ਦੇਸ਼ ਦੇ ਕਰੀਬ 8 ਕਰੋੜ ਛੋਟੇ ਦੁਕਾਨਦਾਰਾਂ ਦੇ ਸੰਗਠਨ ਕਨਫਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਆਈਟੀ) ਅਤੇ ਟਰਾਂਸਪੋਰਟ ਦੇ ਸੰਗਠਨ ਆਲ ਇੰਡੀਆ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਨੇ ਅੱਜ ਭਾਰਤ ਬੰਦ ਅਤੇ ਚੱਕਾ ਜਾਮ ਦਾ ਸੱਦਾ ਦਿੱਤਾ ਹੈ। ਸੰਗਠਨਾਂ ਵੱਲੋਂ ਜੀਐਸਟੀ ਦੇ ਪ੍ਰਬੰਧਾਂ ਦੀ ਸਮੀਖਿਆ ਦੀ ਮੰਗ , ਪੈਟਰੋਲ-ਡੀਜ਼ਲ ਦੀਆਂ ਵੱਧਦੀ ਕੀਮਤਾਂ ਸਮੇਤ ਕਈਂ ਮੁੱਦਿਆ ਨੂੰ ਲੈਕੇ ਅੱਜ ਭਾਰਤ ਬੰਦ ਬੁਲਾਇਆ ਗਿਆ ਹੈ। ਇਸ ਦੌਰਾਨ ਬਜ਼ਾਰਾਂ ਅਤੇ ਟਰਾਂਸਪੋਰਟਾਂ ਨੂੰ ਬੰਦ ਰੱਖਿਆ ਜਾਵੇਗਾ। ਬੰਦ ਸਵੇਰੇ ਛੇ ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਰਾਤ ਅੱਠ ਵਜੇ ਤੱਕ ਜਾਰੀ ਰਹੇਗਾ। ਭਾਰਤ ਬੰਦ ਦੇ ਇਸ ਸੱਦੇ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਸਮਰਥਨ ਦਿੱਤਾ ਹੈ।

ਦੇਸ਼ ਦੇ ਖੁਦਰਾ ਦੁਕਾਨਦਾਰ ਐਮਾਜ਼ੋਨ ਵਰਗੇ ਰਿਟੇਲ ਚੇਨ ਦੇ ਵੱਧਦੇ ਪ੍ਰਭਾਵ ਅਤੇ ਕਥਿਤ ਮਨਮਾਨੀ ਤੋਂ ਕਾਫੀ ਨਿਰਾਸ਼ ਹਨ। ਇਸ ਤੋਂ ਇਲਾਵਾ ਜੀਐਸਟੀ ਵਿਚ ਬਦਲਾਅ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਟਰਾਂਸਪੋਰਟਰਜ਼ ਪੈਟਰੋਲ-ਡੀਜ਼ਲ ਦੀਆਂ ਵੱਧਦੀ ਕੀਮਤਾਂ ਅਤੇ ਈ-ਵੇਅ ਬਿੱਲ ਵਿਚ ਆਉਣ ਵਾਲੀ ਸਮੱਸਿਆਂ ਨੂੰ ਲੈ ਕੇ ਆਪਣੀ ਨਿਰਾਜ਼ਗੀ ਜਿਤਾ ਰਹੇ ਹਨ। ਅੱਜ ਟਰਾਂਸਪੋਰਟਜ਼ ਆਪਣੇ ਵਾਹਨ ਨਹੀਂ ਚਲਾਉਣਗੇ ਜਿਸ ਕਰਕੇ ਮਾਲ ਦੀ ਢੁਆਈ ਅਤੇ ਲੋਕਾਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋ ਸਕਦੀ ਹੈ। ਟਰਾਂਸਪੋਰਟਜ਼ ਜੀਐਸਟੀ ਤਹਿਤ ਆਉਣ ਵਾਲੇ ਈ-ਵੇਅ ਬਿੱਲ ਦੇ ਨਿਯਮਾਂ ਦਾ ਵਿਰੋਧ ਕਰ ਰਹੇ ਹਨ। ਅਸਲ ਵਿਚ ਜਦੋਂ ਕਿਸੇ ਮਾਲ ਦੀ ਢੁਆਈ ਕੀਤੀ ਜਾਂਦੀ ਹੈ ਤਾਂ ਜੀਐਸਟੀ ਦੇ ਈ-ਵੇਅ ਬਿੱਲ ਪੋਰਟਲ ਉੱਤੇ ਉਸ ਦਾ ਇਕ ਇਲੈਕਟ੍ਰੋਨਿਕ ਬਿੱਲ ਤਿਆਰ ਕੀਤਾ ਜਾਂਦਾ ਹੈ। ਜੀਐਸਟੀ ਵਿਚ ਰਜਿਸਟਰਡ ਕੋਈ ਵੀ ਵਪਾਰੀ ਜਾਂ ਵਿਅਕਤੀ ਕਿਸੇ ਵਾਹਨ ਵਿਚ ਨਿਰਧਾਰਤ ਸੀਮਾ ਤੋਂ ਜ਼ਿਆਦਾ ਮਾਲ ਬਿਨਾਂ ਈ-ਵੇਅ ਬਿੱਲ ਦੇ ਨਹੀਂ ਲਿਜਾ ਸਕਦਾ ਹੈ। ਹਰ 200 ਕਿਮੀਂ ਦੀ ਦੂਰੀ ਲਈ ਇਸ ਬਿੱਲ ਦੀ ਵੈਧਤਾ ਕੇਵਲ ਇਕ ਦਿਨ ਹੁੰਦੀ ਹੈ। ਸੈਂਟਰਲ ਜੀਐਸਟੀ ਐਕਟ ਦੀ ਧਾਰਾ 129 ਮੁਤਾਬਕ ਈ-ਵੇਅ ਬਿੱਲ ਨਾ ਹੋਣ ਉੱਤੇ ਵਾਹਨ ਜਬਤ ਕੀਤੇ ਜਾਂਦੇ ਹਨ।

ਓਧਰ ਕੈਟ(CAIT) ਦੀ ਮੰਗ ਹੈ ਕਿ ਜੀਐਸਟੀ ਨਿਯਮਾਂ ਵਿਚ ਸੋਧ ਕਰ ਟੈਕਸ ਸਲੈਬ ਨੂੰ ਹੋਰ ਸਰਲ ਬਣਾਇਆ ਜਾਵੇ। ਕੈਟ ਨੇ ਜੀਐਸਟੀ ਦੇ ਕਈਂ ਪ੍ਰਬੰਧਾਂ ਨੂੰ ਮਨਮਾਨਾ ਅਤੇ ਕਠੋਰ ਦੱਸਦੇ ਹੋਏ ਉਨ੍ਹਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੈਟ ਐਮਾਜ਼ੋਨ ਵਰਗੀ ਈ-ਕਮਰਸ ਕੰਪਨੀਆਂ ਦੁਆਰਾ ਕਥਿਰ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਅਤੇ ਮਨਮਾਨੀ ਦਾ ਵੀ ਵਿਰੋਧ ਕਰ ਰਿਹਾ ਹੈ ਅਤੇ ਇਨ੍ਹਾਂ ਉੱਤੇ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ।

news

Leave a Reply

Your email address will not be published. Required fields are marked *