ਇਸ ਖਿਡਾਰੀ ਦਾ ਨਹੀਂ ਚੱਲ ਰਿਹਾ ਬੱਲਾ, ਫੈਂਸ ਪਤਨੀ ਨੂੰ ਦੇ ਰਹੇ ਨੇ ਧਮਕੀਆਂ ਤੇ ਗਾਲ੍ਹਾਂ

ਨਵੀਂ ਦਿੱਲੀ : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਓਪਨਰ ਏਰੋਨ ਫਿੰਚ ਖਰਾਬ ਫਾਰਮ ਤੋਂ ਗੁਜਰ ਰਹੇ ਹਨ। ਨਿਊਜ਼ੀਲੈਂਡ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ ਵਿਚ ਉਨ੍ਹਾਂ ਦਾ ਬੱਲਾ ਚੱਲਣ ਵਿਚ ਫੇਲ੍ਹ ਰਿਹਾ ਹੈ। ਉਹ ਦੋ ਮੈਚਾਂ ਵਿਚ ਕੇਵਲ 13 ਦੋੜਾਂ ਹੀ ਬਣਾ ਪਾਏ ਹਨ। ਫਿੰਚ ਦੇ ਖਰਾਬ ਪ੍ਰਦਰਸ਼ਨ ਤੋਂ ਫੈਂਸ ਵਿਚ ਨਿਰਾਜ਼ਗੀ ਹੈ ਅਤੇ ਇਸ ਨਿਰਾਸ਼ਾ ਦਾ ਗੁੱਸਾ ਉਹ ਉਨ੍ਹਾ ਦੀ ਪਤਨੀ ਏਮੀ ਫਿੰਚ ਉੱਤੇ ਉਤਾਰ ਰਹੇ ਹਨ।

 Aaron Finch wife violence threats

ਦਰਅਸਲ ਏਰੋਨ ਫਿੰਚ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਪਤਨੀ ਏਮੀ ਫਿੰਚ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਫੈਂਸ ਉਨ੍ਹਾਂ ਨੂੰ ਅਪਸ਼ਬਤ ਕਹਿ ਰਹੇ ਹਨ। ਇਕ ਪ੍ਰਸ਼ੰਸਕ ਨੇ ਫਿੰਚ ਦੀ ਪਤਨੀ ਨੂੰ ਗਾਲ ਤੱਕ ਕੱਢ ਦਿੱਤੀ ਅਤੇ ਕਿਹਾ ਕਿ ਉਹ ਏਰੋਨ ਨੂੰ ਕਹਿ ਦੇਵੇ ਕਿ ਉਹ ਟੀ-20 ਦੀ ਕਪਤਾਨੀ ਛੱਡ ਦੇਵੇ। ਉਸ ਦੇ ਕਾਰਨ ਮੈਂ ਬਰਬਾਦ ਹੋ ਗਿਆ ਹਾਂ।

 Aaron Finch wife violence threats

ਏਮੀ ਫਿੰਚ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ। ਮੇਰੇ ਪਤੀ ਸਕੋਰ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਲਈ ਇਕ ਬੁਰੇ ਸੁਪਨੇ ਦੀ ਤਰ੍ਹਾਂ ਹਨ ਪਰ ਸੱਭ ਤੋਂ ਖਰਾਬ ਨਹੀਂ। ਏਰੋਨ ਫਿੰਚ ਦੀ ਪਤਨੀ ਨੇ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹੀਆਂ ਹਨ ਪਰ ਪਹਿਲੀ ਵਾਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਮੈ ਇਸ ਤਰ੍ਹਾਂ ਦੀ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦੀ।

ਦੱਸ ਦਈਏ ਕਿ ਏਰੋਨ ਫਿੰਚ ਦਾ ਬੱਲਾ ਪਿਛਲੇ ਕੁੱਝ ਮੈਚਾਂ ਤੋਂ ਖਾਮੋਸ਼ ਰਿਹਾ ਹੈ। ਆਈਪੀਐਲ 2020 ਦੇ ਸੀਜ਼ਨ ਵਿਚ ਤਾਂ ਫਿੰਚ ਫਲੌਪ ਰਹੇ ਸਨ। ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦਾ ਨਤੀਜਾ ਇਹ ਹੋਇਆ ਕਿ ਆਈਪੀਐਲ 2021 ਦੇ ਆਕਸ਼ਨ ਵਿਚ ਉਸ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ। ਆਈਪੀਐਲ ਤੋਂ ਇਲਾਵਾ ਬਿਗ ਬੈਸ਼ ਲੀਡ ਵਿਚ ਵੀ ਫਿੰਚ ਕੁੱਝ ਖਾਸ ਨਹੀਂ ਕਰ ਸਕੇ ਸਨ। ਫਿੰਚ ਦਾ ਟੀ-20 ਰਿਕਾਰਡ ਵੇਖੀਏ ਤਾਂ ਉਨ੍ਹਾਂ ਨੇ 68 ਟੀ-20 ਇੰਟਰਨੈਸ਼ਨਲ ਵਿਚ 2 ਸੈਂਕੜੇ ਅਤੇ 12 ਅਰਧ ਸੈਂਕੜਿਆਂ ਦੇ ਨਾਲ 2162 ਰਨ ਬਣਾਏ ਹਨ। ਓਵਰਆਲ ਟੀ-20 ਵਿਚ ਉਨ੍ਹਾਂ ਨੇ 316 ਮੈਚ ਖੇਡੇ ਹਨ ਅਤੇ 9534 ਦੋੜਾਂ ਬਣਾਈਆਂ ਹਨ।

news

Leave a Reply

Your email address will not be published. Required fields are marked *