ਸਟਾਰ ਫਰਾਟਾ ਦੋੜਾਕ ਹਿਮਾ ਦਾਸ ਬਣੀ DSP, ਕਿਹਾ-ਬਚਪਨ ਦਾ ਸੁਫਨਾ ਹੋਇਆ ਪੂਰਾ

ਨਵੀਂ ਦਿੱਲੀ : ਸਟਾਰ ਫਰਾਟਾ ਦੋੜਾਕ(ਸਪ੍ਰਿਟਰ) ਹਿਮਾ ਦਾਸ ਨੂੰ ਸ਼ੁੱਕਰਵਾਰ ਨੂੰ ਅਸਮ ਪੁਲਿਸ ਵਿਚ ਡੀਐਸਪੀ ਬਣਾਇਆ ਗਿਆ ਹੈ। ਉਨ੍ਹਾਂ ਨੇ ਇਹ ਅਹੁੱਦਾ ਮਿਲਣ ਉੱਤੇ ਇਸ ਨੂੰ ਬਚਪਨ ਦਾ ਸੁਫਨਾ ਸੱਚ ਹੋਣ ਵਰਗਾ ਦੱਸਿਆ। ਅਸਮ ਦੇ ਮੁੱਖ ਮੰਤਰੀ ਸਬਾਰਨੰਦ ਸੋਨੋਵਾਲ ਨੇ ਉਨ੍ਹਾਂ ਨੂੰ ਇਕ ਸਮਾਗਮ ਵਿਚ ਨਿਯੁਕਤੀ ਪੱਤਰ ਸੌਪਿਆ। ਗੁਵਹਾਟੀ ਵਿਚ ਆਯੋਜਿਤ ਸਮਾਗਮ ‘ਚ ਡੀਜੀਪੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਅਤੇ ਸੂਬਾ ਸਰਕਾਰ ਦੇ ਅਫਸਰ ਮੌਜੂਦ ਸਨ। ਹਿਮਾ ਨੇ ਬਾਅਦ ਵਿਚ ਕਿਹਾ ਕਿ ਉਹ ਬਚਪਨ ਤੋਂ ਪੁਲਿਸ ਅਧਿਕਾਰੀ ਬਣਨਾ ਦਾ ਸੁਫਨਾ ਵੇਖਦੀ ਆਈ ਹੈ।

ਹਿਮਾ ਨੇ ਕਿਹਾ ਕਿ ”ਇੱਥੇ ਲੋਕਾਂ ਨੂੰ ਪਤਾ ਹੈ। ਮੈਂ ਕੁੱਝ ਵੱਖ ਨਹੀਂ ਕਹਿਣ ਜਾ ਰਹੀ। ਸਕੂਲੀ ਦਿਨਾਂ ਤੋਂ ਹੀ ਮੈਂ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ ਅਤੇ ਇਹ ਮੇਰੀ ਮਾਂ ਦਾ ਵੀ ਸੁਫਨਾ ਸੀ”। ਹਿਮਾ ਮੁਤਾਬਕ ਉਹ ਦੁਰਗਾਪੂਜਾ ਦੌਰਾਨ ਮੈਨੂੰ ਖਿਡੌਣਿਆਂ ਵਿਚ ਬੰਦੂਕ ਦਿਵਾਉਂਦੀ ਸੀ। ਮਾਂ ਕਹਿੰਦੀ ਸੀ ਕਿ ਮੈਂ ਅਸਮ ਪੁਲਿਸ ਦੀ ਸੇਵਾ ਕਰਾਂ ਅਤੇ ਚੰਗੀ ਇਨਸਾਨ ਬਣਾ। ਹਿਮਾ ਨੇ ਅੱਗੇ ਕਿਹਾ ਕਿ ”ਮੈਨੂੰ ਸੱਭ ਕੁੱਝ ਖੇਡਾਂ ਦੀ ਵਜ੍ਹਾ ਨਾਲ ਮਿਲਿਆ ਹੈ। ਮੈਂ ਸੂਬੇ ਵਿਚ ਖੇਡ ਦੀ ਬੇਹਤਰੀ ਲਈ ਕੰਮ ਕਰਾਂਗੀ ਅਤੇ ਅਸਮ ਨੂੰ ਹਰਿਆਣਾ ਦੀ ਤਰ੍ਹਾਂ ਸੱਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣਾਉਣ ਦੇ ਯਤਨ ਕਰਾਂਗੀ। ਅਸਮ ਪੁਲਿਸ ਲਈ ਕੰਮ ਕਰਦੇ ਹੋਏ ਆਪਣਾ ਕਰੀਅਰ ਵੀ ਜਾਰੀ ਰੱਖਾਂਗੀ”।

ਦੱਸ ਦਈਏ ਕਿ ਏਸ਼ੀਆਈ ਖੇਡਾਂ ਵਿਚ ਗੋਲਡ ਜਿੱਤ ਚੁੱਕੀ ਹਿਮਾ ਨੂੰ ਅਜੇ ਟੋਕੀਓ ਓਲੰਪਿਕ ਲਈ ਕਵਾਲੀਫਾਈ ਕਰਨਾ ਹੈ। ਉਨ੍ਹਾਂ ਨੂੰ ਸਾਲ 2018 ਦੇ ਏਸ਼ੀਆਈ ਖੇਡਾਂ ਵਿਚ ਸੱਟ ਲੱਗ ਗਈ ਸੀ। ਇਸ ਕਾਰਨ ਉਹ ਸਤੰਬਰ 2019 ਵਿਚ ਦੋਹਾ(ਕਤਰ) ‘ਚ ਹੋਈ ਵਿਸ਼ਵ ਚੈਂਪੀਅਨਸ਼ਿੱਪ ਵਿਚ ਹਿੱਸਾ ਨਹੀਂ ਲੈ ਪਾਈ ਸੀ। ਅਸਮ ਦੇ ਸੀਐਮ ਨੇ ਕੁੱਝ ਦਿਨ ਪਹਿਲਾਂ ਕੈਬਨਿਟ ਮੀਟਿੰਗ ਵਿਚ ਹਿਮਾ ਦਾਸ ਨੂੰ ਡੀਐਸਪੀ ਬਣਾਉਣ ਦਾ ਐਲਾਨ ਕੀਤਾ ਸੀ।

news

Leave a Reply

Your email address will not be published. Required fields are marked *