ਫੇਸਬੁੱਕ ਨੇ ਲੱਖਾ ਸਿਧਾਣਾ ਵਿਰੁੱਧ ਕੀਤੀ ਵੱਡੀ ਕਾਰਵਾਈ

ਚੰਡੀਗੜ੍ਹ : ਦਿੱਲੀ ਹਿੰਸਾ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ਖਿਲਾਫ ਫੇਸਬੁੱਕ ਨੇ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਫੇਸਬੁੱਕ ਦੁਆਰਾ ਲੱਖਾ ਸਿਧਾਣਾ ਦਾ ਅਧਿਕਾਰਕ ਪੇਜ ਬਲੌਕ ਕਰ ਦਿੱਤਾ ਗਿਆ ਹੈ। ਹੁਣ ਫੇਸਬੁੱਕ ਉੱਤੇ ਲੱਖਾ ਸਿੰਘ ਸਿਧਾਣਾ ਨਾਮ ਸਰਚ ਕਰਨ ਉੱਤੇ ਉਨ੍ਹਾਂ ਦਾ ਪੇਜ ਸ਼ੋਅ ਨਹੀਂ ਹੋ ਰਿਹਾ ਹੈ। ਲੱਖਾ ਸਿਧਾਣਾ ਦੇ ਫੇਸਬੁੱਕ ਉੱਤੇ ਲੱਖਾਂ ਦੀ ਗਿਣਤੀ ਵਿਚ ਫੋਲੋਵਰ ਸਨ ਅਤੇ ਇਸੇ ਪਲੇਟਫਾਰਮ ਜਰੀਏ ਉਹ ਲਾਈਵ ਹੋ ਕੇ ਆਪਣੀ ਗੱਲ ਰੱਖਦਾ ਸੀ।

ਓਧਰ ਲੱਖਾ ਸਿਧਾਣਾ ਨੂੰ ਗਿਰਫਤਾਰ ਕਰਨਾ ਦਿੱਲੀ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਦਿੱਲੀ ਪੁਲਿਸ ਨੇ ਉਸ ਦੇ ਸਿਰ ਉੱਤੇ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈ ਪਰ ਬਾਵਜੂਦ ਇਸ ਦੇ ਉਹ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ ਅਤੇ ਉੱਲਟਾ ਦਿੱਲੀ ਪੁਲਿਸ ਨੂੰ ਹੀ ਸਿੱਧੀ ਚੁਣੌਤੀ ਦਿੰਦਿਆਂ ਲੱਖਾ ਸਿਧਾਣਾ ਨੇ 23 ਫਰਵਰੀ ਨੂੰ ਬਠਿੰਡਾ ਦੇ ਮਹਿਰਾਜ ਵਿਚ ਰੈਲੀ ਕੀਤੀ ਸੀ। ਲੱਖਾ ਇਸ ਰੈਲੀ ਵਿਚ ਆਰਾਮ ਨਾਲ ਆਇਆ ਅਤੇ ਆਪਣਾ ਸੰਬੋਧਨ ਦੇ ਕੇ ਉੱਥੋਂ ਆਰਾਮ ਨਾਲ ਨਿਕਲ ਗਿਆ ਪਰ ਦਿੱਲੀ ਪੁਲਿਸ ਉਸ ਦਿਨ ਵੀ ਉਸ ਨੂੰ ਗਿਰਫਤਾਰ ਨਹੀਂ ਕਰ ਪਾਈ।

ਲੱਖਾ ਸਿਧਾਣਾ ਨੇ ਮਹਿਰਾਜ ਰੈਲੀ ਵਿਚ ਇਕ ਵੱਡਾ ਇੱਕਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਰੈਲੀ ਕੋਈ ਚੋਰੀ ਛਿਪੇ ਨਹੀਂ ਬਲਕਿ ਪਹਿਲਾਂ ਤੋਂ ਐਲਾਨ ਪ੍ਰੋਗਰਾਮ ਮੁਤਾਬਕ ਕੀਤੀ ਗਈ ਸੀ। ਇਸ ਲਈ ਵੱਡਾ ਜਨ ਸਮਰਥਨ ਵੀ ਜੁਟਾਇਆ ਗਿਆ। ਇਸੇ ਦਾ ਨਤੀਜਾ ਸੀ ਕਿ ਰੈਲੀ ਵਿਚ ਨੌਜਾਵਾਨਾਂ ਦੇ ਨਾਲ ਬਜ਼ੁਰਗਾ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਸੀ। ਖੈਰ 23 ਫਰਵਰੀ ਤੋਂ ਬਾਅਦ ਲੱਖਾ ਸਿਧਾਣਾ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ। ਉਹ ਆਪਣੇ ਪੇਜ਼ ਉੱਤੇ ਆਖਰੀ ਵਾਰ 23 ਫਰਵਰੀ ਦੀ ਰਾਤ ਨੂੰ ਹੀ ਲਾਈਵ ਹੋਇਆ ਸੀ ਅਤੇ ਇਸ ਦੌਰਾਨ ਉਸ ਨੇ ਰੈਲੀ ਵਿਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਸੀ।

news

Leave a Reply

Your email address will not be published. Required fields are marked *