ਕੰਗਣਾ ਰਣੌਤ ਦੀਆਂ ਵੱਧਣਗੀਆਂ ਮੁਸ਼ਕਿਲਾਂ ! ਗੈਰ-ਜ਼ਮਾਨਤੀ ਵਾਰੰਟ ਹੋਏ ਜਾਰੀ

ਮੁੰਬਈ : ਅਕਸਰ ਹੀ ਆਪਣੇ ਬਿਆਨਾਂ ਨੂੰ ਲੈਕੇ ਸੁਰਖੀਆਂ ਵਿਚ ਬਣੀ ਰਹਿਣ ਵਾਲੀ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ ਮਸ਼ਹੂਰ ਐਕਟਰ ਜਾਵੇਦ ਅਖਤਰ ਦੁਆਰਾ ਦਾਖਲ ਮਾਨਹਾਨੀ ਮਾਮਲੇ ਵਿਚ ਕੰਗਣਾ ਰਣੌਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਮਾਨਹਾਨੀ ਮਾਮਲੇ ਵਿਚ ਪੇਸ਼ ਨਾ ਹੋਣ ਦੇ ਕਾਰਨ ਕੰਗਣ ਵਿਰੁੱਧ ਇਕ ਅਦਾਲਤ ਨੇ ਇਹ ਵਾਰੰਟ ਜਾਰੀ ਕੀਤਾ ਹੈ।

ANI on Twitter: “Mumbai: Metropolitan Magistrate Court, Andheri issues a bailable warrant against actor Kangana Ranaut in a defamation case filed against her by lyricist Javed Akhtar. Court issues the warrant after she failed to appear before it despite being summoned. https://t.co/YAGBa8dvJK” / Twitter


ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਲੇਖਕ-ਗੀਤਕਾਰ ਜਾਵੇਦ ਅਖਤਰ ਵੱਲੋਂ ਦਾਖਲ ਇਕ ਮਾਨਹਾਨੀ ਦੇ ਮੁੱਕਦਮੇ ਵਿਚ ਅਦਾਕਾਰਾ ਕੰਗਣਾ ਰਣੌਤ ਨੂੰ ਤਲਬ ਕੀਤਾ ਸੀ ਪਰ ਕੰਗਣਾ ਪੇਸ਼ ਨਹੀਂ ਹੋਈ ਜਿਸ ਕਰਕੇ ਉਨ੍ਹਾਂ ਖਿਲਾਫ ਇਹ ਸਖਤ ਕਦਮ ਚੁੱਕਿਆ ਗਿਆ ਹੈ। ਅਖਤਰ ਨੇ ਅਦਾਕਾਰਾ ਉੱਤੇ ਟੈਲੀਵਿਜ਼ਨ ਇੰਟਰਵਿਊ ਵਿਚ ਕਥਿਤ ਤੌਰ ਉੱਤੇ ਉਨ੍ਹਾਂ ਵਿਰੁੱਧ ਮਾਨਹਾਨੀ ਅਤੇ ਬੇਬੁਨਿਆਦੀ ਟਿੱਪਣੀਆਂ ਕਰਨ ਉੱਤੇ ਪਿਛਲੇ ਸਾਲ ਨਵੰਬਰ ਵਿਚ ਅੰਧੇਰੀ ਮੈਟਰੋਪੋਲਿਟਨ ਮੈਜਿਸਟਰੇਟ ਦੇ ਸਾਹਮਣੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ।

ਅਖਤਰ ਦਾ ਦਾਅਵਾ ਸੀ ਕਿ ਪਿਛਲੇ ਸਾਲ ਜੂਨ ਵਿਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਟੀਵੀ ਇੰਟਰਵਿਊ ਵਿਚ ਬਾਲੀਵੁੱਡ ਵਿਚ ਗੁੱਟਬਾਜੀ ਦਾ ਜ਼ਿਕਰ ਕਰਦੇ ਹੋਏ ਕੰਗਣਾ ਨੇ ਉਨ੍ਹਾਂ ਦਾ ਨਾਮ ਇਸ ਵਿਚ ਜੋੜਿਆ ਸੀ। ਸ਼ਿਕਾਇਤ ਵਿਚ ਆਰੋਪ ਲਗਾਇਆ ਗਿਆ ਸੀ ਕਿ ਕੰਗਣਾ ਨੇ ਝੂਠਾ ਦਾਅਵਾ ਕੀਤਾ ਕਿ ਅਖਤਰ ਨੇ ਰਿਤਿਕ ਰੋਸ਼ਨ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ ਨੂੰ ਲੈਕੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਅਖਤਰ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਅਦਾਲਤ ਨੇ 17 ਜਨਵਰੀ ਨੂੰ ਪੁਲਿਸ ਨੂੰ ਇਸ ਮਾਮਲੇ ਵਿਚ ਜਾਂਚ ਰਿਪੋਰਟ ਪੇਸ਼ ਕਰਨ ਲਈ ਇਕ ਫਰਵਰੀ ਤੱਕ ਦਾ ਸਮਾਂ ਦਿੱਤਾ ਸੀ।

news

Leave a Reply

Your email address will not be published. Required fields are marked *