IPL ਮੈਚਾਂ ਲਈ ਮੁਹਾਲੀ ਸੇਟੀਡਅਮ ਦੇ ਨਾਮ ਉੱਤੇ ਵਿਚਾਰ ਨਾ ਕਰਨ ਨੂੰ ਲੈ ਕੇ ਕੈਪਟਨ ਹੈਰਾਨ, ਟਵੀਟ ਕਰ ਕਿਹਾ…

ਚੰਡੀਗੜ੍ਹ : ਇੰਡੀਅਨ ਪ੍ਰੀਮਿਅਰ ਲੀਗ 2021 (IPL) ਲਈ ਬੀਸੀਸੀਆਈ ਦੁਆਰਾ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਮੇਜ਼ਬਾਨੀ ਨਾ ਦਿੱਤੇ ਜਾਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ”ਆਈਪੀਐਲ ਦੇ ਆਗਾਮੀ ਸੈਸ਼ਨ ਲਈ ਮੁਹਾਲੀ ਕ੍ਰਿਕਟ ਸਟੇਡੀਅਮ ਦੇ ਨਾਮ ਉੱਤੇ ਵਿਚਾਰ ਨਾ ਕੀਤੇ ਜਾਣ ਨੂੰ ਲੈ ਕੇ ਹੈਰਾਨ ਹਾਂ। ਮੈਂ ਬੀਸੀਸੀਆਈ ਅਤੇ ਆਈਪੀਐਲ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਅਤੇ ਬੇਨਤੀ ਕਰਦਾ ਹਾਂ। ਅਜਿਹਾ ਕੋਈ ਕਾਰਨ ਨਹੀਂ ਹੈ ਜਿਸ ਨਾਲ ਲੱਗੇ ਕਿ ਮੁਹਾਲੀ ਆਈਪੀਐਲ ਦੀ ਮੇਜਬਾਨੀ ਨਹੀਂ ਕਰ ਸਕਦਾ ਹੈ। ਸਾਡੀ ਸਰਕਾਰ ਕੋਵਿਡ ਖਿਲਾਫ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰਬੰਧ ਕਰਨ ਵਿਚ ਸਮਰੱਥ ਹੈ”।

Capt.Amarinder Singh on Twitter: “I am surprised at the exclusion of Mohali Cricket Stadium for the upcoming IPL season. I urge and appeal to @BCCI & @IPL to reconsider their decision. There is no reason why Mohali can’t host IPL and our Government will make all necessary arrangements for safety against #Covid19.” / Twitter


ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਆਈਪੀਐਲ ਦੇ ਆਯੋਜਨ ਲਈ ਚੇਨੰਈ, ਕੱਲਕਤਾ, ਅਹਿਮਦਾਬਾਦ, ਬੈਂਗਲੁਰੂ ਅਤੇ ਦਿੱਲੀ ਨੂੰ ਅਸਥਾਈ ਤੌਰ ਉੱਤੇ ਚੁਣਿਆ ਗਿਆ ਹੈ। ਹਾਲਾਂਕਿ ਮੁੰਬਈ ਨੂੰ ਅਜੇ ਕੋਰੋਨਾ ਕਾਰਨ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਨੂੰ ਅਜੇ ਇਕ ਵਿਕਲਪ ਦੇ ਰੂਪ ਵਿਚ ਰੱਖਿਆ ਗਿਆ ਹੈ। ਇਸ ਨੂੰ ਲੈਕੇ ਮਹਾਰਾਸ਼ਟਰ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਮਹਾਰਾਸ਼ਟਰ ਸਰਕਾਰ ਵੀ ਕੋਰੋਨਾ ਵਾਇਰਸ ਕਾਰਨ ਦੂਜੀ ਲਹਿਰ ਦੇ ਚੱਲਦੇ ਅਜੇ ਮੁੰਬਈ ਵਿਚ ਆਈਪੀਐਲ ਦੇ ਆਯੋਜਨ ਲਈ ਆਗਿਆ ਦੇਣ ਨੂੰ ਲੈਕੇ ਦੁਵਿਧਾ ਵਿਚ ਹੈ। ਦੂਜੇ ਪਾਸੇ ਮੁਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਦੇ ਨਾਮ ਦਾ ਆਈਪੀਐਲ ਮੈਚਾਂ ਲਈ ਵਿਚਾਰ ਨਹੀਂ ਕੀਤਾ ਗਿਆ ਹੈ ਅਤੇ ਇਸੇ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ।

news

Leave a Reply

Your email address will not be published. Required fields are marked *