ਕੰਗਣਾ ਨੂੰ ਜਾਨ ਦਾ ਖਤਰਾ, ਸੁਪਰੀਮ ਕੋਰਟ ‘ਚ ਦਾਖਲ ਕੀਤੀ ਪਟੀਸ਼ਨ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ : ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਕੰਗਣਾ ਰਣੌਤ ਨੇ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਹੈ। ਦਰਅਸਲ ਕੰਗਣਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਉੱਤੇ ਮੁੰਬਈ ਵਿਚ ਚਾਰ ਅਪਰਾਧਿਕ ਕੇਸ ਚੱਲ ਰਹੇ ਹਨ ਅਤੇ ਦੋਣੋ ਭੈਣਾਂ ਇਸੇ ਮਾਮਲੇ ਨੂੰ ਲੈਕੇ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਵਿਚ ਪਹੁੰਚ ਗਈਆਂ ਹਨ ਤੇ ਪਟੀਸ਼ਨ ਦਾਖਲ ਕਰ ਕਿਹਾ ਹੈ ਕਿ ਉਨ੍ਹਾਂ ਦੇ ਸਾਰੇ ਕੇਸਾਂ ਨੂੰ ਮੁੰਬਈ ਤੋਂ ਸ਼ਿਮਲਾ ਟਰਾਂਸਫਰ ਕੀਤਾ ਜਾਵੇ।

ਪਟੀਸ਼ਨ ਵਿਚ ਕੰਗਣਾ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਵਿਚ ਸ਼ਿਵਸੈਨਾ ਦੇ ਲੀਡਰਾਂ ਤੋਂ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ ਅਤੇ ਇਸ ਲਈ ਸਾਰੇ ਕੇਸਾਂ ਨੂੰ ਹਿਮਾਚਲ ਟਰਾਂਸਫਰ ਕੀਤਾ ਜਾਣਾ ਚਾਹੀਦਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਜਾਨ ਬੁੱਝ ਕੇ ਉਸ ਦਾ ਸੋਸ਼ਣ ਕਰ ਰਹੀ ਹੈ। ਕੰਗਣਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਸਾਰੇ ਕੇਸ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਨਿਯਤ ਨਾਲ ਕੀਤੇ ਗਏ ਹਨ।

ਕੰਗਣਾ ਅਤੇ ਉਸ ਦੀ ਭੈਣ ਵਿਰੁੱਧ ਦਰਜ ਕੇਸ
ਜਾਵੇਦ ਅਖਤਰ ਨੇ ਕੰਗਣਾ ਉੱਤੇ ਅਪਰਾਧਿਕ ਮਾਨਹਾਨੀ ਦਾ ਕੇਸ ਕੀਤਾ ਹੋਇਆ ਹੈ। ਦੂਜਾ ਕੇਸ ਰੰਗੋਲੀ ਚੰਦੇਲ ਉੱਤੇ ਅਲੀ ਕਾਸ਼ਿਫ ਖਾਨ ਦੇਸ਼ਮੁੱਖ ਨੇ ਦਾਖਲ ਕਰਵਾਇਆ ਹੋਇਆ ਹੈ। ਕੋਰੋਨਾ ਚੈੱਕਅਪ ਕਰਨ ਗਏ ਡਾਕਟਰਾਂ ਨੂੰ ਲੈਕੇ ਚੰਦੇਲ ਨੇ ਟਵੀਟ ਕੀਤਾ ਸੀ। ਇਸ ਟਵੀਟ ਨੂੰ ਟਵੀਟਰ ਨੇ ਹਟਾਉਣ ਦੇ ਨਾਲ ਉਸ ਦਾ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਸੀ। ਤੀਜਾ ਕੇਸ ਵੀ ਦੋਣਾਂ ਭੈਣਾਂ ਉੱਤੇ ਟਵੀਟ ਨੂੰ ਲੈਕੇ ਚੱਲ ਰਿਹਾ ਹੈ। ਇਹ ਕੇਸ ਮੈਟਰੋਪੋਲੀਟਨ ਮੈਜੀਸਟ੍ਰੇਟ ਅੰਧੇਰੀ ਵਿਚ ਚੱਲ ਰਿਹਾ ਹੈ। ਉੱਥੇ ਹੀ ਚੌਥਾ ਕੇਸ ਰੰਗੋਲੀ ਅਤੇ ਕੰਗਣਾ ਉੱਤੇ ਮੁਨਵਰ ਅਲੀ ਨੇ ਕੀਤਾ ਹੈ। ਇਹ ਕੇਸ ਇਨ੍ਹਾਂ ਦੋਣਾਂ ਭੈਣਾਂ ਉੱਤੇ ਮਹਾਰਾਸ਼ਟਰ ਸਰਕਾਰ ਵਿਰੁੱਧ ਕੀਤੇ ਇਕ ਟਵੀਟ ਨੂੰ ਲੈਕੇ ਕੀਤਾ ਗਿਆ ਹੈ।

news

Leave a Reply

Your email address will not be published. Required fields are marked *