ਮੌਸਮ ਵਿਭਾਗ ਦਾ ਅਨੁਮਾਨ, ਤਿੰਨ ਮਹੀਨੇ ਖੂਬ ਤਪਾਵੇਗੀ ਗਰਮੀ,ਸਧਾਰਨ ਨਾਲੋਂ ਜ਼ਿਆਦਾ ਰਹੇਗਾ ਤਾਪਮਾਨ

ਨਵੀਂ ਦਿੱਲੀ : ਮਾਰਚ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਗਰਮੀ ਦਾ ਅਹਿਸਾਸ ਹੋਣ ਲੱਗਿਆ ਹੈ। ਆਉਣ ਵਾਲੇ ਮਹੀਨਿਆਂ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਦਾ ਪ੍ਰਕੋਪ ਹੋਰ ਵੀ ਵਧੇਗਾ। ਉੱਤਰ ਅਤੇ ਉੱਤਰ-ਪੂਰਬੀ ਭਾਰਤ ਤੋਂ ਇਲਾਵਾ ਦੇਸ਼ ਦੇ ਪੂਰਬੀ ਤੇ ਪੱਛਮੀ ਹਿੱਸਿਆਂ ਵਿਚ ਦਿਨ ਦਾ ਤਾਪਮਾਨ ਸਧਾਰਨ ਤੋਂ ਜ਼ਿਆਦਾ ਹੋਵੇਗਾ। ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਤਿੰਨ ਮਹੀਨਿਆਂ ਮਾਰਚ, ਅਪ੍ਰੈਲ ਅਤੇ ਮਈ ਦੇ ਲਈ ਗਰਮੀ ਦਾ ਅਨੁਮਾਨ ਜਾਰੀ ਕੀਤਾ ਹੈ।

ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਦੱਖਣੀ ਅਤੇ ਮੱਧ ਭਾਰਤ ਨੂੰ ਛੱਡ ਕੇ ਉੱਤਰ ਭਾਰਤ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਸਧਾਰਨ ਤੋਂ ਇਕ ਡਿਗਰੀ ਤੱਕ ਜ਼ਿਆਦਾ ਰਹਿ ਸਕਦਾ ਹੈ। ਮਾਰਚ ਦੇ ਪਹਿਲੇ ਦਿਨ ਇਸ ਦਾ ਅਹਿਸਾਸ ਵੀ ਹੋ ਚੁੱਕਿਆ ਹੈ। ਇਕ ਮਾਰਚ ਨੂੰ ਉੱਤਰ ਅਤੇ ਮੱਧ ਭਾਰਤ ਦਾ ਤਾਪਮਾਨ ਸਧਾਰਨ ਤੋਂ ਤਿੰਨ ਤੋਂ ਛੇ ਡਿਗਰੀ ਤੱਕ ਜ਼ਿਆਦਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਪਿਛਲੇ ਪੰਜ ਸਾਲਾਂ ਤੋਂ ਗਰਮੀ ਨੂੰ ਲੈਕੇ ਅਨੁਮਾਨ ਜਾਰੀ ਕਰ ਰਿਹਾ ਹੈ। ਵਿਭਾਗ ਨੇ ਹਰ ਸਾਲ ਦੱਸਿਆ ਕਿ ਗਰਮੀ ਜ਼ਿਆਦਾ ਰਹੇਗੀ ਅਤੇ ਉਸ ਦੀ ਭਵਿੱਖਵਾਣੀ ਸਹੀ ਵੀ ਸਾਬਿਤ ਹੋਈ ਹੈ।

ਓਧਰ ਦੁਨੀਆ ਭਰ ਵਿਚ ਹੋ ਰਹੇ ਜਲਵਾਯੂ ਪਰਿਵਰਤਨ ਨਾਲ ਭਾਰਤ ਵਿਚ ਆਉਣ ਵਾਲੇ ਸਾਲਾਂ ਵਿਚ ਸੋਕਾ ਪੈਣ ਦੀ ਤੀਬਰਤਾ ਵਧੇਗੀ। ਇਸ ਦਾ ਅਸਰ ਖੇਤੀ ਉਤਪਾਦਨ ਉੱਤੇ ਪਵੇਗਾ। ਸੋਕੇ ਦੇ ਕਾਰਨ ਸਿੰਚਾਈ ਦੀ ਮੰਗ ਵੱਧੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਵਿਚ ਵਾਧਾ ਹੋਵੇਗਾ। ਇਹ ਦਾਅਵਾ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ(ਆਈਆਈਟੀ) ਗਾਂਧੀਨਗਰ ਦੇ ਖੋਜਕਾਰਾਂ ਨੇ ਕੀਤਾ ਹੈ।

news

Leave a Reply

Your email address will not be published. Required fields are marked *