ਨਗਰ ਨਿਗਮ ਦੀਆਂ ਉਪ ਚੋਣਾਂ ਵਿਚ AAP ਦੀ ਸ਼ਾਨਦਾਰ ਜਿੱਤ, ਕਾਂਗਰਸ ਨੂੰ ਇਕ ਸੀਟ ਹੋਈ ਨਸੀਬ, ਭਾਜਪਾ ਦਾ ਸੁਪੜਾ ਸਾਫ਼

ਨਵੀਂ ਦਿੱਲੀ : ਦਿੱਲੀ ਦੀਆਂ ਨਗਰ ਨਿਗਮ ਉਪ ਚੋਣਾਂ ਦੇ ਪੰਜ ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਚਾਰ ਵਾਰਡਾਂ ‘ਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਇਕ ਸੀਟ ਉੱਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ। ਉੱਥੇ ਹੀ ਭਾਜਪਾ ਦਾ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸੁਪੜਾ ਸਾਫ ਹੋ ਗਿਆ ਹੈ ਅਤੇ ਉਹ ਇਕ ਵੀ ਸੀਟ ਨਹੀਂ ਬਚਾ ਸਕੀ ਹੈ। ਕਲਿਆਣਪੁਰੀ, ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ ਅਤੇ ਰੋਹਿਣੀ ਸੀਟ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡਿਆ ਹੈ। ਉੱਥੇ ਹੀ ਕਾਂਗਰਸ ਨੂੰ ਚੌਹਾਨ ਬਾਂਗੜ ਵਿਚ ਜਿੱਤ ਨਸੀਬ ਹੋਈ ਹੈ।

ਦਿੱਲੀ ਨਗਰ ਨਿਗਮ ਦੀਆਂ ਉਪ ਚੋਣਾਂ ਵਿਚ ਮਿਲੀ ਜਿੱਤ ਉੱਤੇ ਆਮ ਆਦਮੀ ਪਾਰਟੀ ਬਾਗੋਬਾਗ ਹੈ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਆਪ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਜਿੱਤ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ”ਐਮਸੀਡੀ ਉਪ ਚੋਣਾਂ ਵਿਚ 5 ‘ਚੋਂ 4 ਸੀਟਾਂ ਜਿੱਤਣ ਉੱਤੇ ਆਮ ਆਦਮੀ ਪਾਰਟੀ ਵਰਕਰਾਂ ਨੂੰ ਵਧਾਈ। ਭਾਜਪਾ ਦੇ ਸ਼ਾਸਨ ਤੋਂ ਦਿੱਲੀ ਦੀ ਜਨਤਾ ਹੁਣ ਦੁੱਖੀ ਹੋ ਚੁੱਕੀ ਹੈ। ਅਗਲੇ ਸਾਲ ਹੋਣ ਵਾਲੇ ਐਮਸੀਡੀ ਚੋਣਾਂ ਵਿਚ ਜਨਤਾ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰੀ ਤੇ ਕੰਮ ਕਰਨ ਵਾਲੀ ਰਾਜਨੀਤੀ ਨੂੰ ਲੈ ਕੇ ਆਵੇਗੀ”। ਮਨੀਸ਼ ਸਿਸੋਦੀਆ ਨੇ ਇਹ ਵੀ ਕਿਹਾ ਕਿ ”ਦਿੱਲੀ ਦੇ ਲੋਕਾਂ ਨੇ ਸਾਡੇ ਉੱਤੇ ਭਰੋਸਾ ਪ੍ਰਗਟਾਇਆ ਹੈ। ਉਹ ਭਾਜਪਾ ਤੋਂ ਤੰਗ ਆ ਗਏ ਹਨ ਅਤੇ ਇਹ ਚੋਣ ਇਸ ਦਾ ਸੰਕੇਤ ਹੈ। 2022 ਦੀਆਂ ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਸਫਾਇਆ ਹੋਵੇਗਾ”।

news

Leave a Reply

Your email address will not be published. Required fields are marked *