LIVE ਰੇਡਿਓ ਸ਼ੋਅ ਦੌਰਾਨ ਕਾਲਰ ਨੇ ਪੰਜਾਬੀ ‘ਚ PM ਮੋਦੀ ਦੀ ਮਾਂ ਨੂੰ ਕੱਢੀ ਗਾਲ੍ਹ, ਜੱਥੇਦਾਰ ਨੇ ਕੀਤੀ ਨਿੰਦਿਆ,ਕਿਹਾ-ਅੰਦੋਲਨ ਹੋਵੇਗਾ ਕਮਜ਼ੋਰ

ਨਵੀਂ ਦਿੱਲੀ : ਬ੍ਰਿਟੇਨ ਵਿਚ ਬੀਬੀਸੀ ਏਸ਼ੀਆਈ ਨੈੱਟਵਰਕ ਦੇ ‘ਬਿਗ ਡਿਬੇਟ’ ਰੇਡੀਓ ਸ਼ੋਅ ਦੌਰਾਨ ਇਕ ਕਾਲਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ਉੱਤੇ ਬਵਾਲ ਮੱਚ ਗਿਆ ਹੈ। ਦਰਅਸਲ ਬ੍ਰਿਟੇਨ ਵਿਚ ਰਹਿ ਰਹੇ ਸਿੱਖਾਂ ਅਤੇ ਭਾਰਤ ਦੇ ਲੋਕਾਂ ਪ੍ਰਤੀ ਨਸਲੀ ਭੇਦਭਾਵ ਉੱਤੇ ਇਕ ਡਿਬੇਟ ਆਯੋਜਿਤ ਕੀਤੀ ਗਈ ਸੀ ਜੋ ਕਿ ਪੂਰੀ ਤਰ੍ਹਾਂ ਭਾਰਤ ‘ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵੱਲ ਮੁੜ ਗਈ।

ਸ਼ੋਅ ਦੌਰਾਨ ਇਕ ਕਾਲਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਵਿਰੁੱਧ ਪੰਜਾਬੀ ਵਿਚ ਅਪਮਾਨ ਜਨਕ ਸ਼ਬਤਾਂ(ਗਾਲ੍ਹ) ਦੀ ਵਰਤੋਂ ਕੀਤੀ। ਇਸ ਘਟਨਾ ਦਾ ਵੀਡੀਓ ਟਵਿੱਟਰ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਵੱਡੀ ਸੰਖਿਆ ਵਿਚ ਲੋਕ ਕਮੈਂਟ ਕਰਕੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਕਈਂ ਲੋਕ ਇਸ ਬੀਬੀਸੀ ਦੇ ਰੇਡਿਓ ਸ਼ੋਅ ਦੇ ਪੇਸ਼ਕਾਰ ਤੇ ਸੰਗਠਨ ਦੋਵਾਂ ਦੀ ਆਲੋਚਨਾ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਬੀਬੀਸੀ ਨੇ ਇਸ ਅਪਮਾਨਜਨਕ ਕਮੈਂਟ ਨੂੰ ਆਨ ਏਅਰ ਕਿਉਂ ਜਾਣ ਦਿੱਤਾ।

ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਜੱਥੇਦਾਰ ਨੇ ਕਿਹਾ ਕਿ ”ਕਿਸਾਨ ਅੰਦੋਲਨ ਦੌਰਾਨ ਲੋਕਾਂ ਦੇ ਮਨਾਂ ਵਿਚ ਕਾਫੀ ਰੋਹ ਹੈ ਪਰ ਕਈਂ ਲੋਕ ਇਸ ਰੋਹ ਨੂੰ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਨਾਲ ਸਬੰਧਿਤ ਧੀਰਾਂ ਨੂੰ ਬਹੁਤ ਹੀ ਮੰਦੀ ਭਾਸ਼ਾਂ ਭਾਵ ਗਾਲ੍ਹਾਂ ਕੱਢ ਰਹੇ ਹਨ ਜਿਨ੍ਹਾਂ ਨਾਲ ਬਿਲਕੁੱਲ ਸਹਿਮਤ ਨਹੀਂ ਹੋਇਆ ਜਾ ਸਕਦਾ ਹੈ”। ਉਨ੍ਹਾਂ ਕਿਹਾ ਕਿ” ਸਿੱਖ ਕਦੇਂ ਵੀ ਕਿਸੇ ਨੂੰ ਮਾਂ-ਭੈਣ ਦੀ ਗਾਲ੍ਹ ਨਹੀਂ ਕੱਢ ਸਕਦਾ ਹੈ। ਚਾਹੇ ਪ੍ਰਧਾਨਮੰਤਰੀ ਹੋਵੇ ਜਾਂ ਕੋਈ ਸਧਾਰਨ ਵਿਅਕਤੀ ਉਸ ਨੂੰ ਮਾਂ ਭੈਣ ਦੀ ਗਾਲ੍ਹ ਕੱਢਣੀ ਅਸੱਭਿਅਕ ਹੋਣ ਦੀ ਨਿਸ਼ਾਨੀ ਹੈ। ਮੈਂ ਆਪਣੇ ਸਿੱਖ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਅਸੀ ਆਪਣੀ ਭਾਸ਼ਾ ਨੂੰ ਸੱਭਿਅਕ ਰੱਖਣਾ ਹੈ, ਗਾਲੀ ਗਲੋਚੀ ਅਤੇ ਮੰਦੀ ਭਾਸ਼ਾ ਨਾ ਤਾਂ ਸਿੱਖਾਂ ਦੇ ਜੀਵਨ ਦਾ ਹਿੱਸਾ ਹੈ ਤਾ ਨਾਂ ਹੀ ਹੋ ਸਕਦੀ ਹੈ। ਇਸ ਕਰਕੇ ਕਿਸੇ ਵੀ ਲੀਡਰ, ਪ੍ਰਧਾਨ ਮੰਤਰੀ, ਸਧਾਰਨ ਵਿਅਕਤੀ ਜਾਂ ਦੁਸ਼ਮਣ ਨੂੰ ਗਾਲ੍ਹ ਕੱਢ ਕੇ ਸੰਬੋਧਿਤ ਕਰਨਾ ਸ਼ੁਭਨਿਕ ਨਹੀਂ ਹੈ। ਅਜਿਹੀ ਗੰਦੀ ਭਾਸ਼ਾ ਅੰਦੋਲਨ ਨੂੰ ਮਜ਼ਬੂਤ ਨਹੀਂ ਬਲਕਿ ਕਮਜ਼ੋਰ ਕਰਦੀ ਹੈ”।

news

Leave a Reply

Your email address will not be published. Required fields are marked *