ਮੁੜ ਬਦਲੀ ਗਈ ਪੰਜਾਬ ਦੇ ਬਜਟ ਨੂੰ ਪੇਸ਼ ਕਰਨ ਦੀ ਤਾਰੀਖ, ਹੁਣ 5 ਮਾਰਚ ਨੂੰ ਨਹੀਂ ਬਲਕਿ ਇਸ ਦਿਨ ਹੋਵੇਗਾ ਪੇਸ਼

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਤਾਂ 1 ਮਾਰਚ ਤੋਂ ਸ਼ੁਰੂ ਹੋ ਚੁੱਕਿਆ ਹੈ ਪਰ ਪੰਜਾਬ ਦੇ ਬਜਟ ਨੂੰ ਪੇਸ਼ ਕਰਨ ਦੀ ਤਾਰੀਖ ਇਕ ਵਾਰ ਫਿਰ ਬਦਲ ਦਿੱਤੀ ਗਈ ਹੈ। ਦਰਅਸਲ ਵਿੱਤ ਸਾਲ 2021-22 ਲਈ ਸੂਬੇ ਦਾ ਬਜਟ ਹੁਣ ਵਿਧਾਨ ਸਭਾ ਵਿਚ 8 ਮਾਰਚ ਨੂੰ ਪੇਸ਼ ਹੋਵੇਗਾ। ਇਸ ਤੋਂ ਪਹਿਲਾਂ ਬਜਟ ਪੇਸ਼ ਕਰਨ ਦੀ ਮਿਤੀ 5 ਮਾਰਚ ਰੱਖੀ ਗਈ ਸੀ।

ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਦੀ ਤਾਰੀਖ ਦੂਜੀ ਵਾਰ ਬਦਲੀ ਗਈ ਹੈ। ਦਰਅਸਲ ਸੱਭ ਤੋਂ ਪਹਿਲਾਂ ਬਜਟ ਪੇਸ਼ ਕਰਨ ਦੀ ਮਿਤੀ 8 ਮਾਰਚ ਹੀ ਰੱਖੀ ਗਈ ਸੀ ਜਿਸ ਨੂੰ ਬਦਲ ਕੇ 5 ਮਾਰਚ ਕਰ ਦਿੱਤਾ ਗਿਆ ਅਤੇ ਹੁਣ ਫਿਰ 8 ਮਾਰਚ ਨੂੰ ਬਜਟ ਪੇਸ਼ ਕਰਨ ਦੀ ਯੋਜਨਾ ਉਲੀਕੀ ਗਈ ਹੈ। ਸੀਐਮ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਹੈ।

ਇਸ ਬਜਟ ਵਿਚ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਵੇਖਦਿਆਂ ਕੈਪਟਨ ਸਰਕਾਰ ਆਪਣੇ ਪਿਛਲੇ ਵਾਅਦਿਆਂ ਨੂੰ ਨੇਪਰੇ ਚੜਾਉਣ ਦੇ ਫੈਸਲੇ ਲੈ ਸਕਦੀ ਹੈ। ਕਿਸਾਨੀਂ ਅੰਦਲਨ ਕਾਰਨ ਇਜਲਾਸ ਵਿਚ ਧਿਆਨ ਖੇਤੀਬਾੜੀ ਉੱਤੇ ਹੀ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬਜਟ ਇਜਲਾਸ ਦਾ ਅੱਜ ਤੀਸਰਾ ਦਿਨ ਹੈ ਅਤੇ ਅੱਜ ਵੀ ਵਿਰੋਧੀ ਧੀਰਾਂ ਵੱਲੋਂ ਸਰਕਾਰ ਨੂੰ ਲੋਕ ਮੁੱਦਿਆ ਉੱਤੇ ਸਦਨ ਵਿਚ ਘੇਰਿਆ ਗਿਆ ਹੈ। ਅੱਜ ਤੀਸਰੇ ਦਿਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੁਲਾਜ਼ਮਾਂ ਤੇ ਬੁਰੇਜ਼ਗਾਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਹਿੰਗੀ ਬਿਜਲੀ ਦੇ ਮਸਲੇ ਉੱਤੇ ਸਦਨ ਵਿਚੋਂ ਵਾਅਕਾਊਟ ਕਰ ਦਿੱਤਾ ਹੈ। ਵਿਰੋਧੀ ਧੀਰਾਂ ਲਗਾਤਾਰ ਸਰਕਾਰ ਉੱਤੇ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ਦਾ ਆਰੋਪ ਲਗਾਉਂਦੇ ਹੋਏ ਘੇਰਾਬੰਦੀ ਕਰ ਰਹੀਆਂ ਹਨ।

news

Leave a Reply

Your email address will not be published. Required fields are marked *