ਧੀਮਾ ਚੱਲ ਰਿਹਾ ਸੀ ਕੋਰੋਨਾ ਟੀਕਾਕਰਣ ਦਾ ਅਭਿਆਨ, ਹੁਣ ਸੈਨਾ ਸੰਭਾਲੇਗੀ ਮੋਰਚਾ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਟੀਕਾਕਰਣ ਨੇ ਰਫਤਾਰ ਫੜ ਲਈ ਹੈ ਅਤੇ ਰੋਜ਼ਾਨਾ ਲੱਖਾਂ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਪਰ ਉੱਥੇ ਹੀ ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ ਕਾਫੀ ਧੀਮੀ ਚੱਲ ਰਹੀ ਹੈ ਜਿਸ ਕਰਕੇ ਹੁਣ ਇਸ ਅਭਿਆਨ ਨੂੰ ਤੇਜ਼ ਕਰਨ ਲਈ ਦੇਸ਼ ਦੀ ਸੈਨਾ ਦੀ ਮਦਦ ਲਈ ਜਾਵੇਗੀ।

ਆਸਟ੍ਰੇਲੀਆ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਸੈਨਾ ਦੇ ਹੱਥਾਂ ਵਿਚ ਵੈਕਸੀਨੇਸ਼ਨ ਦਾ ਕੰਮ ਸੌਪਿਆ ਜਾਵੇ ਤਾਂਕਿ ਜੰਗੀ ਪੱਧਰ ਉੱਤੇ ਇਸ ਮਿਸ਼ਨ ਨੂੰ ਚਲਾਇਆ ਜਾ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਦੀ ਸੈਨਾ ਅਗਲੇ ਹਫ਼ਤੇ ਤੋਂ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿਚ ਟੀਕਾਕਰਣ ਅਭਿਆਨ ਸ਼ੁਰੂ ਕਰੇਗੀ। ਆਸਟ੍ਰੇਲੀਆ ਵਿਚ 22 ਫਰਵਰੀ ਤੋਂ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਇਸ ਤਹਿਤ 2.5 ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦਾ ਟਿੱਚਾ ਰੱਖਿਆ ਗਿਆ ਸੀ।

ਆਸਟ੍ਰੇਲੀਆ ਵਿਚ ਟੀਕਾਕਰਣ ਦੇ ਪਹਿਲੇ ਪੜਾਅ ਤਹਿਤ ਫਰੰਟਲਾਈਨ ਵਰਕਰਾਂ ਤੇ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਅੰਕੜਿਆਂ ਦੀ ਮੰਨੀਏ ਤਾਂ ਹਫ਼ਤੇ ਵਿਚ ਕੇਵਲ 34 ਹਜ਼ਾਰ ਲੋਕਾਂ ਨੂੰ ਹੀ ਵੈਕਸੀਨ ਲੱਗ ਪਾਈ ਹੈ। ਇਹੀ ਕਾਰਨ ਹੈ ਕਿ ਹੁਣ ਵੈਕਸੀਨ ਲਗਾਉਣ ਲਈ ਸੈਨਾ ਦੀ ਮਦਦ ਲਈ ਜਾ ਰਹੀ ਹੈ। ਆਸਟ੍ਰੇਲੀਆ ਸਰਕਾਰ ਦਾ ਟਿੱਚਾ ਹੈ ਕਿ ਅਕਤੂਬਰ ਤੱਕ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਦੱਸ ਦਈਏ ਕਿ ਆਸਟ੍ਰੇਲੀਆ ਵਿਚ 29 ਹਜ਼ਾਰ ਲੋਕ ਕੋਰੋਨਾ ਸੰਕਰਮਿਤ ਹਨ ਅਤੇ ਹੁਣ ਤੱਕ 900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲ ‘ਚ ਹੀ ਆਸਟ੍ਰੇਲੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ ਰਫ਼ਤਾਰ ਫੜੀ ਸੀ ਪਰ ਸਰਕਾਰ ਨੇ ਉਚਿਤ ਕਦਮ ਚੁੱਕਦਿਆਂ ਕੋਰੋਨਾ ਉੱਤੇ ਕਾਬੂ ਪਾ ਲਿਆ ਸੀ।

news

Leave a Reply

Your email address will not be published. Required fields are marked *