ਅਦਾਕਾਰਾ ਤਾਪਸੀ ਪੰਨੂ ਤੇ ਡਾਇਰੈਕਟਰ ਅਨੁਰਾਗ ਕਸ਼ਯਪ ਦੇ ਘਰ ਉੱਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਮੁੰਬਈ : ਨਾਮੀ ਬਾਲੀਵੁੱਡ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ, ਅਦਾਕਾਰਾ ਤਾਪਸੀ ਪੰਨੂ ਅਤੇ ਮਧੂ ਮਨਟੇਨਾ ਦੇ ਘਰ ਉੱਤੇ ਇਨਕਮ ਟੈਕਸ ਵਿਭਾਗ ਦੁਆਰਾ ਛਾਪਾ ਮਾਰਿਆ ਗਿਆ ਹੈ। ਮਧੁ ਮਨਟੇਨਾ ਦੀ ਟੈਂਲੇਟ ਕੰਪਨੀ Kwaan ਦੇ ਦਫ਼ਤਰ ਉੱਤੇ ਵੀ ਆਮਦਨ ਕਰ ਦੇ ਅਧਿਕਾਰੀ ਪਹੁੰਚੇ ਹਨ। ਦੱਸਿਆ ਇਹ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਫੈਂਟਮ ਫਿਲਮਜ਼ ਦੀ ਟੈਕਸ ਚੋਰੀ ਦੇ ਸਿਲਸਿਲੇ ਵਿਚ ਕੀਤੀ ਜਾ ਰਹੀ ਹੈ।

ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਇਨਕਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਟੈਕਸ ਚੋਰੀ ਦੇ ਮਾਮਲੇ ਵਿਚ ਫੈਂਟਮ ਫਿਲਮਜ਼ ਨਾਲ ਜੁੜੇ ਲੋਕਾਂ ਉੱਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਹੋਈ ਹੈ। ਇਸ ਵਿਚ ਅਨੁਰਾਗ ਕਸ਼ਯਪ, ਤਾਪਸੀ ਪੰਨੂ, ਵਿਕਾਸ ਬਹਿਲ ਅਤੇ ਹੋਰ ਲੋਕ ਸ਼ਾਮਲ ਹਨ। ਕਈਂ ਹੋਰ ਲੋਕਾਂ ਨੂੰ ਵੀ ਫੈਂਟਮ ਫਿਲਮਜ਼ ਦੁਆਰਾ ਕਰ ਚੋਰੀ ਦੇ ਸੰਬੰਧ ਵਿਚ ਖੋਜ਼ਿਆ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਮੁੰਬਈ ਅਤੇ ਪੁਣੇ ਵਿਚ ਕਰੀਬ 20 ਤੋਂ 22 ਥਾਵਾਂ ਉੱਤੇ ਇਨਕਮ ਵਿਭਾਗ ਦੇ ਅਧਿਕਾਰੀਆਂ ਦੁਆਰਾ ਤਾਲਾਸ਼ੀ ਲਈ ਜਾ ਰਹੀ ਹੈ ਜਿਸ ਵਿਚ ਅਨੁਰਾਗ ਕਸ਼ਯਮ, ਤਾਪਸੀ ਪੰਨੂ, ਮਧੂ ਮਨਟੇਨਾ, ਵਿਕਾਸ ਬਹਿਲ ਤੋਂ ਇਲਾਵਾਂ ਫੈਂਟਮ ਫਿਲਮਜ਼ ਤੇ ਤਿੰਨ ਹੋਰ ਸੰਸਥਾਵਾਂ ਦੇ ਦਫਤਰ ਸ਼ਾਮਲ ਹਨ।

2011 ਵਿਚ ਅਨੁਰਾਗ ਕਸ਼ਯਮ,ਮਧੂ ਮਨਟੇਨਾ, ਵਿਕਰਮਾਦਿਤਿਆ ਮੋਟਵਾਨੇ ਅਤੇ ਵਿਕਾਸ ਬਹਿਲ ਦੁਆਰਾ ਫੈਂਟਮ ਫਿਲਮਜ਼ ਦੀ ਸਥਾਪਨਾ ਕੀਤੀ ਗਈ ਸੀ। ਹਾਲਾਂਕਿ ਅਕਤੂਬਰ 2018 ਵਿਚ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਵੀ ਦੱਸ ਦਈਏ ਕਿ ਅਨੁਰਾਗ ਕਸ਼ਯਪ ਮੋਦੀ ਸਰਕਾਰੀ ਦੀ ਨੀਤੀਆਂ ਦੇ ਬਹੁਤ ਵੱਡੇ ਆਲੋਚਕ ਰਹੇ ਹਨ ਜਦਕਿ ਤਾਪਸੀ ਪੰਨੂ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਸੀ।

news

Leave a Reply

Your email address will not be published. Required fields are marked *