Live: ਬਜਟ ਇਜਲਾਸ ਦੇ ਤੀਸਰੇ ਦਿਨ ਵੀ ਹੰਗਾਮਾ, AAP ਤੇ SAD ਦਾ ਵਾਕਆਊਟ

ਚੰਡੀਗੜ੍ਹ : ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦਾ ਅੱਜ ਤੀਸਰਾ ਦਿਨ ਹੈ ਅਤੇ ਤੀਸਰੇ ਦਿਨ ਵੀ ਸਦਨ ਦੇ ਅੰਦਰ ਤੇ ਬਾਹਰ ਵਿਰੋਧੀ ਧੀਰਾਂ ਦਾ ਸੱਤਾਧਾਰੀ ਪਾਰਟੀ ਕਾਂਗਰਸ ਖਿਲਾਫ ਹੰਗਾਮਾ ਜਾਰੀ ਹੈ। ਜਿੱਥੇ ਇਕ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਉੱਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਆਰੋਪ ਲਗਾਉਂਦੇ ਹੋਏ ਵਿਧਾਨ ਸਭਾ ਬਾਹਰ ਪੰਜਾਬ ਸਰਕਾਰ ਦੇ ਪੁੱਤਲੇ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੂਬੇ ਵਿਚ ਮਹਿੰਗੀ ਬਿਜਲੀ ਦੇ ਵਿਰੋਧ ਵਿਚ ਵਿਧਾਨਸਭਾ ਤੱਕ ਪੈਦਲ ਮਾਰਚ ਕੱਢਿਆ ਹੈ। ਲਾਈਵ ਅਪਡੇਟ-

update ਵਿਰੋਧੀ ਧੀਰਾਂ ਵੱਲੋਂ ਵਾਕਆਊਟ ਕਰਨ ਦੇ ਬਾਅਦ ਵੀ ਸਦਨ ਦੀ ਕਾਰਵਾਈ ਜਾਰੀ ਹੈ।

update ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਹਿੰਗੀ ਬਿਜਲੀ ਦੇ ਮੁੱਦੇ ਉੱਤੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ ਹੈ।

update ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੁਆਰਾ ਮੁਲਾਜ਼ਮਾਂ ਦੀਆਂ ਤਨਖਾਹਾਂ, ਡੀਏ, ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ ਦੇ ਨਾਲ ਹੀ ਅਕਾਲੀ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ ਹਨ।

update ਅਕਾਲੀ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਨੇ ਪ੍ਰਾਇਵੇਟ ਨੌਕਰੀ ਵਿਚ ਰਿਜ਼ਰਵੇਸ਼ਨ ਦਾ ਮੁੱਦਾ ਚੁੱਕਿਆ ਹੈ।

update ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਦਨ ਵਿਚ ਸਰਕਾਰ ਨੂੰ ਪੁੱਛਿਆ ਕਿ ਕੋਰੋਨਾ ਦੇ ਡਰ ਕਰਕੇ ਲੋਕ ਸਰਕਾਰੀ ਹਸਪਤਾਲਾਂ ਵਿਚ ਜਾਣ ਦੀ ਥਾਂ ਇਲਾਜ ਘਰ ਹੀ ਕਰਵਾਉਣਾ ਸਹੀ ਸਮਝਦੇ ਹਨ ਕੀ ਸਰਕਾਰ ਵੱਲੋਂ ਘਰਾਂ ਵਿਚ ਇਲਾਜ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਇਸ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਅਜਿਹੇ ਪ੍ਰਬੰਧ ਕੀਤੇ ਹਨ ਅਤੇ ਅਜੇ ਵੀ ਜਾਰੀ ਹਨ।

update ਅੱਜ ਫਿਰ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਅਤੇ ਬਿਕਰਮ ਮਜੀਠਿਆ ਵਿਚਾਲੇ ਸਦਨ ‘ਚ ਤਕਰਾਰ ਬਾਜੀ ਹੋਈ। ਦੋਹਾਂ ਵਿਧਾਕਿਾਂ ਨੇ ਇਕ-ਦੂਜੇ ਖਿਲਾਫ ਨਿੱਜੀ ਟਿੱਪਣੀਆਂ ਕੀਤੀਆ ਜਿਸ ‘ਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਗੁਰੇਜ ਕਰਨ ਲਈ ਕਿਹਾ।

update ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

update ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਵਿਧਾਨ ਸਭਾ ‘ਚ ਅੱਜ ਮੁਲਾਜ਼ਮਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ, ਡੀਏ ਅਤੇ ਬਕਾਏ ਹਜ਼ਮ ਕਰਨ ਵਾਲੀ ਕਾਂਗਰਸ ਸਰਕਾਰ ਕੋਲੋਂ ਮੁਲਾਜ਼ਮਾਂ ਨਾਲ ਕੀਤੀ ਗਈ ਹਰੇਕ ਜ਼ਿਆਦਤੀ ਦਾ ਪੂਰਾ ਹਿਸਾਬ ਲਵੇਗਾ। ਕਿਸੇ ਕੀਮਤ ‘ਤੇ ਮੁਲਾਜ਼ਮਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ।

news

Leave a Reply

Your email address will not be published. Required fields are marked *