ਇਤਿਹਾਸਕ ਫੈਸਲੇ ਵਿਚ ਇਸ ਮਹਿਲਾ ਨੂੰ ਮਿਲਿਆ ‘ਮਰਨ ਦਾ ਅਧਿਕਾਰ’, ਖੁਸ਼ੀ ਜਤਾਉਂਦਿਆ ਕਿਹਾ-ਹੁਣ ਮੈਂ ਆਜ਼ਾਦ

ਨਵੀਂ ਦਿੱਲੀ : ਆਪਣੇ ਮੌਤ ਦੇ ਅਧਿਕਾਰ ਲਈ 44 ਸਾਲਾਂ ਦੀ ਇਕ ਮਹਿਲਾ ਪਿਛਲੇ ਕਈਂ ਸਾਲਾਂ ਤੋਂ ਲੜਾਈ ਲੜ ਰਹੀ ਹੈ ਅਤੇ ਆਖਰ ਪੇਰੂ ਦੀ ਸਰਕਾਰ ਨੇ ਇਕ ਇਤਿਹਾਸਕ ਫੈਸਲੇ ਵਿਚ ਉਸ ਨੂੰ ਇਹ ਅਧਿਕਾਰ ਦੇ ਦਿੱਤਾ ਹੈ। ਏਨਾ ਐਸਟਰਾਡਾ ਇਕ ਮਨੋਵਿਗਿਆਨੀ ਹੈ ਅਤੇ 12 ਸਾਲ ਦੀ ਉਮਰ ਤੋਂ ਹੀ ਇਕ ਲਾਇਲਾਜ ਦੁਰਲੱਭ ਬਿਮਾਰੀ ਨਾਲ ਪੀੜਤ ਹੈ।

एना

ਮਨੋਵਿਗਿਆਨੀ ਏਨਾ ਪਿਛਲੇ ਤਿੰਨ ਦਹਾਕਿਆਂ ਤੋਂ ਪੋਲੀਮਾਯੋਸਿਟੀਸ (Polymyositis) ਨਾਲ ਪੀੜਤ ਹੈ। ਇਹ ਇਕ ਦੁਰਲਭ ਲਾਇਲਾਜ ਬਿਮਾਰੀ ਹੈ ਜੋ ਕਿਸੇ ਵੀ ਇਨਸਾਨ ਦੇ ਮਾਸਪੇਸ਼ੀ ਉੱਤੇ ਹਮਲਾ ਕਰਦੀ ਹੈ। ਏਨਾ ਆਪਣੇ ਦਿਨ ਦਾ ਜ਼ਿਆਦਾ ਸਮਾਂ ਬੈੱਡ ਉੱਤੇ ਬਿਤਾਉਂਦੀ ਹੈ ਅਤੇ ਉਸ ਕੋਲ ਸਾਂਹ ਲੈਣ ਲਈ ਰੈਸਪੀਰੇਟਰ ਹਮੇਸ਼ਾ ਹੁੰਦਾ ਹੈ। ਉਸ ਨੇ ਪੰਜ ਸਾਲ ਪਹਿਲਾਂ ਆਪਣੇ ਲਈ ਯੂਥੇਨਸ਼ੀਆ( ਮੌਤ ਦੇ ਅਧਿਕਾਰ) ਦੀ ਮੰਗ ਕੀਤੀ ਸੀ।

एना

ਯੂਥੇਨਸ਼ੀਆਂ ਕਈਂ ਦੇਸ਼ਾਂ ਵਿਚ ਗੈਰ ਕਾਨੂੰਨੀ ਹੈ ਅਤੇ ਪੇਰੂ ਵਿਚ ਕਈਂ ਲੋਕ ਇਸ ਕਾਨਸੈਪਟ ਦੇ ਸਖਤ ਖਿਲਾਫ ਹਨ। ਇਹੀ ਕਾਰਨ ਹੈ ਕਿ ਇਸ ਫੈਸਲੇ ਨੂੰ ਕਈਂ ਮਾਇਨਿਆਂ ਵਿਚ ਇਤਿਹਾਸਕ ਦੱਸਿਆ ਜਾ ਰਿਹਾ ਹੈ। ਏਨਾ ਨੇ ਇਸ ਮਾਮਲੇ ਵਿਚ ਕਿਹਾ ਕਿ ਚਾਹੇ ਇਹ ਇਕ ਨਿੱਜੀ ਕੇਸ ਹੋਵੇ ਪਰ ਮੈਨੂੰ ਉਮੀਦ ਹੈ ਕਿ ਬਾਕੀ ਲੋਕਾਂ ਲਈ ਇਹ ਕੇਸ ਪ੍ਰੇਰਣਾਦਾਇਕ ਬਣ ਪਾਵੇਗਾ। ਮੈਨੂੰ ਲੱਗਦਾ ਹੈ ਕਿ ਇਹ ਨਾ ਸਿਰਫ ਮੇਰੇ ਲਈ ਉਪਲਬਧੀ ਹੈ ਬਲਕਿ ਪੇਰੂ ਵਿਚ ਇਨਸਾਫ ਅਤੇ ਕਾਨੂੰਨ ਦੀ ਵੱਡੀ ਉਪਲਬਧੀ ਹੈ।

एना


ਏਨਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਹੁਣ ਆਜ਼ਾਦ ਹਾਂ। ਮੇਰੀ ਲੜਾਈ ਹਮੇਸ਼ਾ ਤੋਂ ਹੀ ਨਿੱਜੀ ਅਧਿਕਾਰ ਨੂੰ ਲੈਕੇ ਰਹੀ ਹੈ। ਅੱਜ ਮੈਂ ਉਸ ਨੂੰ ਹਾਸਲ ਕਰ ਲਿਆ ਹੈ। ਮੇਰਾ ਸਾਥ ਦੇਣ ਅਤੇ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਕਰੀਆ। ਅੱਜ ਮੈਨੂੰ ਇਸ ਗੱਲ ਦਾ ਅਧਿਕਾਰ ਮਿਲ ਚੁੱਕਿਆ ਹੈ ਕਿ ਮੈਂ ਕਦੋਂ ਮਰ ਸਕਦੀ ਹੈ। ਜਿਹੜੇ ਲੋਕ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਹਨ ਉਹ ਇਸ ਨੂੰ ਕਦੇਂ ਨਹੀਂ ਸਮਝ ਪਾਉਣਗੇ।

एना


ਜ਼ਿਕਰਯੋਗ ਹੈ ਕਿ ਪੇਰੂ ਦੀ ਇਕ ਅਦਾਲਤ ਨੇ ਫਰਵਰੀ ਦੇ ਆਖਰੀ ਹਫ਼ਤੇ ਵਿਚ ਫੈਸਲਾ ਸੁਣਾਇਆ ਸੀ ਕਿ ਸਟੇਟ ਹੈੱਲਥ ਵਿਭਾਗ ਇਹ ਯਕੀਨੀ ਬਣਾਵੇ ਕਿ ਏਨਾ ਜਦੋਂ ਵੀ ਮਰਨ ਦਾ ਫੈਸਲਾ ਕਰੇ ਤਾਂ ਉਸ ਲਈ ਅਗਲੇ ਦਸ ਦਿਨਾਂ ਅੰਦਰ ਸਾਰੀਆਂ ਸਹੂਲਤਾਂ ਮੁਹਈਆਂ ਕਰਵਾਈ ਜਾਣ।

news

Leave a Reply

Your email address will not be published. Required fields are marked *