ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਡਾਇਰੈਕਟਰ ਅਨੁਰਾਗ ਕਸ਼ਯਪ ਦੇ ਘਰ ਪਈ ਇਨਕਮ ਟੈਕਸ ਦੀ ਰੇਡ ਦਾ ਮਾਮਲਾ ਹੁਣ ਰਾਜਨੀਤਿਕ ਰੰਗਤ ਲੈ ਰਿਹਾ ਹੈ। ਕਈਂ ਸਿਆਸੀ ਹਸਤੀਆਂ ਤੋਂ ਬਾਅਦ ਹੁਣ ਤ੍ਰਿਮਣੂਲ ਕਾਂਗਰਸ ਦੀ ਸਾਂਸਦ ਮਹੂਆ ਮੋਤਰਾ ਨੇ ਇਸ ਛਾਪੇਮਾਰੀ ਉੱਤੇ ਕੇਂਦਰ ਸਰਕਾਰ ਉੱਤੇ ਤੰਜ ਕਸਿਆ ਹੈ। ਮਹੂਆ ਨੇ ਟਵੀਟ ਕਰ ਕਿਹਾ ਹੈ ਕਿ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਦਿੰਦੀ ਹੈ ਜੋ ਉਸ ਦੇ ਸਾਹਮਣੇ ਝੁਕਦੇ ਹਨ ਅਤੇ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਰੇਡ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਹੂਆ ਨੇ ਆਪਣੇ ਟਵੀਟ ਵਿਚ ਕਿਹਾ ਕਿ ”ਬਾਲੀਵੁੱਡ ਦੇ ਜਿਹੜੇ ਲੋਕ ਝੁੱਕਣ ਨੂੰ ਤਿਆਰ ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਅਤੇ ਜਿਹੜੇ ਕਿਸਾਨਾਂ ਨਾਲ ਖੜ੍ਹੇ ਹਨ ਉਨ੍ਹਾਂ ਦੇ ਇੱਥੇ ਆਈਟੀ ਦੀ ਰੇਡ ਪੈਂਦੀ ਹੈ”। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕਿਹਾ ਸੀ ਕਿ ”ਕੁੱਝ ਮੁਹਾਵਰੇ…ਉਂਗਲੀਆਂ ਉੱਤੇ ਨਚਾਉਣਾ-ਕੇਂਦਰ ਸਰਕਾਰ ਇਹ ਆਈਟੀ-ਸੀਬੀਆਈ-ਈਡੀ ਨਾਲ ਕਰਦੀ ਹੈ। ਭੀਗੀ ਬਿੱਲੀ ਬਣਨਾ ਯਾਨੀ ਕੇਂਦਰ ਸਰਕਾਰ ਦੇ ਸਾਹਮਣੇ ਮਿੱਤਰ ਮੀਡੀਆ”। ਰਾਹੁਲ ਨੇ ਅੱਗੇ ਲਿਖਿਆ ਕਿ ”ਖਿਸ਼ਿਆਨੀ ਬਿੱਲੀ ਖੰਬਾ ਨੋਚੇ ਜਿਵੇਂ ਕੇਂਦਰ ਸਰਕਾਰ ਕਿਸਾਨ-ਸਮਰਥਕਾਂ ਉੱਤੇ ਰੇਡ ਕਰਾਉਂਦੀ ਹੈ। #ModiRaidsProFarmers”
ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਸਮੇਤ ਫਿਲਮ ਇੰਡਸਟਰੀ ਨਾਲ ਜੁੜੇ ਕੁੱਝ ਲੋਕਾਂ ਅਤੇ ਕੰਪਨੀਆਂ ਉੱਤੇ ਬੀਤੇ ਦਿਨ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਰਾਗ-ਤਾਪਸੀ ਦੇ ਟਿਕਾਣਿਆਂ ਉੱਤੇ ਰੇਡ ਤਿੰਨ ਦਿਨਾਂ ਤੱਕ ਚੱਲ ਸਕਦੀ ਹੈ ਕਿਉਂਕਿ ਅਧਿਕਾਰੀਆਂ ਨੇ ਕਈਂ ਡਿਜਿਟਲ ਦਸਤਾਵੇਜ਼ ਇੱਕਠੇ ਕਰਨੇ ਹਨ। ਇਹੀ ਕਾਰਨ ਹੈ ਕਿ ਇਸ ਵਿਚ ਸਮਾਂ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਅਨੁਰਾਗ ਕਸ਼ਮਪ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਆਲੋਚਕ ਰਹੇ ਹਨ, ਜਦਕਿ ਤਾਪਸੀ ਪੰਨੂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਸੀ।