…ਜਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ 434 ਦੋੜਾਂ ਬਣਾ ਕੇ ਹਾਰ ਜਾਣਗੇ ਕੰਗਾਰੂ, ਕ੍ਰਿਕਟ ਇਤਿਹਾਸ ‘ਚ ਬੇਹੱਦ ਖਾਸ ਹੈ ਅੱਜ ਦਾ ਦਿਨ

ਨਵੀਂ ਦਿੱਲੀ : ਕ੍ਰਿਕਟ ਇਤਿਹਾਸ ਵਿਚ ਅੱਜ 12 ਮਾਰਚ ਦਾ ਦਿਨ ਬੇਹੱਦ ਖਾਸ ਹੈ। 2006 ਵਿਚ ਇਸ ਦਿਨ ਸਾਊਥ ਅਫਰੀਕਾ ਨੇ ਜੋਹਾਨਸੀਬਰਗ ਦੇ ਵਾਂਡਰਸ ਕ੍ਰਿਕਟ ਗਰਾਊਂਡ ਉੱਤੇ ਇਤਿਹਾਸ ਰਚਿਆ ਸੀ। ਅਫਰੀਕੀ ਟੀਮ ਨੇ ਵਨ-ਡੇ ਇਤਿਹਾਸ ਦੇ ਸੱਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦੇ ਹੋਏ ਵਿਸ਼ਵ ਰਿਕਾਰਡ ਬਣਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 434/4 ਦੋੜਾਂ ਬਣਾਈਆਂ ਸਨ ਜੋ ਉਸ ਸਮੇਂ ਦਾ ਸੱਭ ਤੋਂ ਵੱਡਾ ਸਕੋਰ ਸੀ।

ਜਵਾਬ ਵਿਚ ਸਾਊਥ ਅਫਰੀਕਾ ਨੇ ਇਕ ਗੇਂਦ ਬਾਕੀ ਰਹਿੰਦੇ 438/ 9 ਦੋੜਾਂ ਬਣਾਉਣ ਦਾ ਕਾਰਨਾਮਮ ਕੀਤਾ ਸੀ ਅਤੇ ਆਸਟ੍ਰੇਲੀਆਂ ਨੂੰ ਇਕ ਵਿਕੇਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਊਥ ਅਫਰੀਕਾ ਦੀ ਇਸ ਜਿੱਤੇ ਦੇ ਹੀਰੋ ਹਰਸ਼ਲ ਗਿਬਸ ਰਹੇ ਸਨ ਜਿਨ੍ਹਾਂ ਨੇ 111 ਗੇਂਦਾਂ ਵਿਚ 175 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਉਸ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਐਡਮ ਗਿਲਕ੍ਰਿਸਟ ਅਤੇ ਸਾਇਮੈਨ ਕੈਟੀਚ ਨੇ ਪਹਿਲੇ ਵਿਕੇਟ ਲਈ 97 ਦੋੜਾਂ ਜੋੜੀਆਂ। ਗਿਲਕ੍ਰਿਸਟ ਦੇ ਆਊਟ ਹੋਣ ਮਗਰੋਂ ਰਿਕੀ ਪੌਟਿੰਗ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ। ਪੌਟਿੰਗ ਨੇ 105 ਗੇਂਦਾਂ ਵਿਚ 164 ਦੋੜਾਂ ਦੀ ਤੂਫਾਨੀ ਪਾਰੀ ਖੇਡੀ। ਪੌਟਿੰਗ ਦੀ ਇਸ ਪਾਰੀ ਵਿਚ 13 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਮਾਇਕ ਹਸੀ ਨੇ ਵੀ 51 ਗੇਂਦਾਂ ਉੱਤੇ 81 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਸਟ੍ਰੇਲੀਆ ਨੇ 50 ਓਵਰਾਂ ਵਿਚ ਚਾਰ ਵਿਕੇਟਾਂ ਉੱਤੇ 434 ਦੋੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਉਸ ਸਮੇਂ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਸਾਊਥ ਅਫਰੀਕਾ ਮੈਚ ਜਿੱਤ ਜਾਵੇਗੀ।

ਬੱਲੇਬਾਜ਼ੀ ਕਰਨ ਉੱਤਰੀ ਸਾਊਥ ਅਫਰੀਕਾ ਦੇ ਓਪਨਰ ਬੋਇਟਾ ਡਿਪੋਨਾਰ ਕੇਵਲ 1 ਦੇ ਸਕੋਰ ਉੱਤੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਗ੍ਰੀਮ ਸਮਿਥ ਅਤੇ ਹਰਸ਼ਲ ਗਿਬਸ ਨੇ 187 ਦੋੜਾਂ ਦੀ ਸਾਂਝੇਦਾਰੀ ਕਰ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ। ਗਿਬਸ ਨੇ 175 ਦੋੜਾਂ ਦੀ ਯਾਦਗਾਰ ਪਾਰੀ ਖੇਡੀ ਜਿਸ ਵਿਚ 21 ਚੌਕੇ ਅਤੇ 7 ਛੱਕੇ ਜੜੇ। ਆਖਰੀ ਓਵਰ ਵਿਚ ਅਫਰੀਕਾ ਨੂੰ 7 ਸਕੋਰ ਚਾਹੀਦੇ ਸਨ। ਪੰਜਵੀ ਗੇਂਦ ਉੱਤੇ ਮਾਰਕ ਬਾਊਚਰ ਨੇ ਚੌਕਾ ਜੜ ਕੇ ਦੱਖਣੀ ਅਫਰੀਕਾ ਨੂੰ 1 ਵਿਕੇਟ ਨਾਲ ਜਿੱਤ ਦਵਾ ਦਿੱਤੀ। ਪੌਟਿੰਗ ਅਤੇ ਗਿਬਸ ਨੂੰ ਸੰਯੁਕਤ ਤੌਰ ਉੱਤੇ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਉਸ ਮੈਚ ਦੌਰਾਨ ਹਰਸ਼ਲ ਗਿਬਸ ਸ਼ਰਾਬ ਦੇ ਨਸ਼ੇ ਵਿਚ ਸਨ ਅਤੇ ਨਸ਼ੇ ਦੀ ਹਾਲਤ ਵਿਚ ਉਨ੍ਹਾਂ ਨੇ ਤੂਫਾਨੀ ਪਾਰੀ ਖੇਡੀ ਸੀ। ਖੁਦ ਗਿਬਸ ਖੁਲਾਸਾ ਕਰ ਚੁੱਕੇ ਹਨ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸਨ। ਗਿਬਸ ਨੇ ਇਕ ਸ਼ੋਅ ਵਿਚ ਖੁਦ ਦੱਸਿਆ ਸੀ ਕਿ ਉਸ ਮੈਚ ਤੋਂ ਪਹਿਲਾਂ ਦੀ ਰਾਤ ਉਨ੍ਹਾਂ ਨੇ ਕਾਫੀ ਸ਼ਰਾਬ ਪੀ ਲਈ ਸੀ ਅਤੇ ਮੈਚ ਵਾਲੇ ਦਿਨ ਉਹ ਹੈਂਗਓਵਰ ਵਿਚ ਸਨ।

news

Leave a Reply

Your email address will not be published. Required fields are marked *