IndvsEng : ਪਹਿਲੇ ਟੀ-20 ਵਿਚ ਭਾਰਤ ਦੇ ਹੱਥ ਲੱਗੀ ਹਾਰ, ਇੰਗਲੈਡ ਨੇ ਮੈਚ ਕੀਤਾ ਆਪਣੇ ਨਾਮ

ਚੰਡੀਗੜ੍ਹ : ਬੀਤੀ ਰਾਤ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੰਗਲੈਂਡ ਦੀ ਟੀਮ ਨੇ ਇਹ ਮੈਚ 8 ਵਿਕੇਟਾਂ ਨਾਲ ਜਿੱਤ ਕੇ ਆਪਣੇ ਨਾਮ ਕਰ ਲਿਆ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕੇਟ ਗਵਾ ਕੇ 124 ਦੋੜਾਂ ਬਣਾਈਆਂ ਸਨ ਜਵਾਬ ਵਿਚ ਇੰਗਲੈਂਡ ਨੇ 15.3 ਓਵਰਾਂ ਵਿਚ 2 ਵਿਕੇਟਾਂ ਗਵਾ ਕੇ ਇਹ ਟਾਰਗੇਟ ਹਾਸਲ ਕਰ ਲਿਆ।

ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਰ ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ। ਭਾਰਤ ਦੇ 20 ਦੇ ਸਕੋਰ ਉੱਤੇ ਹੀ ਤਿੰਨ ਵਿਕੇਟ ਗਿਰ ਗਏ ਸਨ। ਕੇਐਲ ਰਾਹੁਲ ਨੇ ਇਕ ਅਤੇ ਸ਼ਿਖਰ ਧਵਨ ਨੇ 4 ਦੋੜਾਂ ਬਣਾਈਆਂ ਜਦਕਿ ਕਪਤਾਨ ਵਿਰਾਟ ਕੋਹਲੀ ਖਾਤਾ ਵੀ ਨਹੀਂ ਖੋਲ੍ਹ ਸਕੇ। ਕੇਵਲ ਸੇਰਸ ਅਯੀਰ ਨੇ 67, ਰਿਸ਼ੰਭ ਪੰਤ ਨੇ 21 ਅਤੇ ਹਾਰਦਿਕ ਪਾਂਡਿਆ ਨੇ 19 ਦੋੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਖਿਡਾਰੀ ਕੁੱਝ ਖਾਸ ਨਹੀਂ ਕਰ ਪਾਇਆ। 20 ਓਵਰਾਂ ਵਿਚ ਭਾਰਤ ਨੇ 7 ਵਿਕੇਟਾਂ ਗਵਾ ਕੇ 124 ਦੋੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੇ ਓਪਨਰ ਜੇਸਨ ਰਾਏ(49) ਅਤੇ ਜੋਸ ਬਟਲਰ(28) ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਵਿਕੇਟ ਲਈ 72 ਦੋੜਾਂ ਦੀ ਸਾਂਝੇਦਾਰੀ ਕੀਤੀ। 89 ਦੋੜਾਂ ਉੱਤੇ ਦੋ ਵਿਕੇਟ ਗਵਾਉਣ ਦੇ ਬਾਅਦ ਜੌਨੀ ਬੇਅਰਸਟੋ ਨੇ ਨਾਬਾਦ 26 ਅਤੇ ਡੇਵਿਡ ਮਲਾਨ ਨੇ ਨਾਟ ਆਊਟ 24 ਦੋੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਦਵਾ ਦਿੱਤੀ। ਇੰਗਲੈਂਡ ਨੇ 2 ਵਿਕੇਟ ਉੱਤੇ 130 ਦੋੜਾਂ ਬਣਾਈਆਂ। 5 ਮੈਚਾਂ ਦੀ ਸੀਰੀਜ਼ ਵਿਚ ਇੰਗਲੈਂਡ ਨੇ 1-0 ਨਾਲ ਬੜ੍ਹਤ ਬਣਾ ਲਈ ਹੈ।
India 124/7 (20.0) England 130/2 (15.3)

news

Leave a Reply

Your email address will not be published. Required fields are marked *