IndVSEng: ਦੂਜੇ ਟੀ-20 ਮੈਚ ‘ਚ ਭਾਰਤ ਨੇ ਮਾਰੀ ਬਾਜ਼ੀ, ਇੰਗਲੈਂਡ ‘ਤੇ ਭਾਰੀ ਪਈ ਇਸ਼ਾਨ-ਕੋਹਲੀ ਦੀ ਜੋੜੀ

ਚੰਡੀਗੜ੍ਹ/ ਗੁਜਰਾਤ : ਐਤਵਾਰ ਰਾਤ ਅਹਿਮਦਾਬਾਦ ਵਿਚ ਖੇਡੇ ਗਏ ਦੂਜੇ ਟੀ-20 ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਨੂੰ ਇੰਗਲੈਂਡ ਨੇ 165 ਦੋੜਾਂ ਦੀ ਚੁਣੌਤੀ ਦਿੱਤੀ ਸੀ ਜਿਸ ਨੂੰ ਹਾਸਲ ਕਰਨ ਵਿਚ ਟੀਮ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ। ਭਾਰਤ ਦੀ ਸ਼ੁਰੂਆਤ ਤਾਂ ਖਰਾਬ ਰਹੀ ਅਤੇ ਪਹਿਲਾਂ ਓਵਰ ਮੇਡਿਨ ਰਹਿਣ ਦੇ ਨਾਲ ਕੇਐਲ ਰਾਹੁਲ ਵੀ ਜ਼ੀਰੋ ਉੱਤੇ ਆਊਟ ਹੋ ਗਏ ਪਰ ਬਾਵਜੂਦ ਇਸ ਦੇ ਕਪਤਾਨ ਵਿਰਾਟ ਕੋਹਲੀ ਅਤੇ ਡੈਬਯੂ ਮੈਚ ਖੇਡ ਰਹੇ ਇਸ਼ਾਨ ਕਿਸ਼ਨ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਦੋਣਾਂ ਬੱਲੇਬਾਜ਼ਾਂ ਨੇ ਦੂਜੇ ਵਿਕੇਟ ਲਈ 94 ਦੋੜਾਂ ਦੀ ਸਾਂਝੇਦਾਰੀ ਕੀਤੀ ਅਤੇ ਮੈਚ ਆਪਣੀ ਮੁੱਠੀ ਵਿਚ ਕਰ ਲਿਆ।

ਇਸ਼ਾਨ ਕਿਸ਼ਨ ਅਤੇ ਵਿਰਾਟ ਕੋਹਲੀ ਦੋਵਾਂ ਨੇ ਅਰਧ ਸੈਂਕੜਾ ਠੋਕਿਆ। ਇਸ਼ਾਨ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿਚ ਹੀ 28 ਗੇਂਦਾਂ ‘ਚ ਹਾਫ ਸੈਂਚੂਰੀ ਲਗਾਈ। ਇਸ਼ਾਨ ਨੇ 32 ਗੇਂਦਾਂ ਵਿਚ 56 ਦੋੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿਸ਼ੰਭ ਪੰਤ ਨੇ 26 ਦੋੜਾਂ ਬਣਾਈਆਂ ਅਤੇ ਸਰੇਸ਼ ਅਯੀਰ 8 ਦੋੜਾਂ ਉੱਤੇ ਨਾਟਆਊਟ ਰਹੇ। ਉੱਥੇ ਹੀ ਵਿਰਾਟ ਕੋਹਲੀ ਨੇ ਵੀ ਆਪਣਾ ਟੀ-20 ਵਿਚ 26ਵਾਂ ਅਰਧ ਸੈਂਕੜਾ ਲਗਾਇਆ। ਕੋਹਲੀ ਨੇ ਨਾਬਾਦ 73 ਦੋੜਾਂ ਦੀ ਪਾਰੀ ਖੇਡਦੇ ਹੋਏ ਛੱਕਾ ਲਗਾ ਕੇ ਮੈਚ ਨੂੰ ਖਤਮ ਕਰ ਦਿੱਤਾ। ਭਾਰਤ ਨੇ 165 ਦਾ ਟਾਰਗੇਟ 17.5 ਓਵਰਾਂ ਵਿਚ 3 ਵਿਕੇਟ ਗਵਾ ਕੇ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਅਹਿਮਦਾਬਾਦ ਦੀ ਪਿੱਚ ਉੱਤੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨਾ ਭਾਰਤ ਲਈ ਸਹੀ ਸਾਬਤ ਹੋਇਆ। ਸੱਭ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਨੇ ਜੋਸ ਬਟਲਰ ਨੂੰ ਪਹਿਲੇ ਹੀ ਓਵਰ ਵਿਚ 0 ਉੱਤੇ ਆਊਟ ਕੀਤਾ। ਇਸ ਤੋਂ ਬਾਅਦ ਡੇਵਿਡ ਮਲਾਨ ਅਤੇ ਜੇਸਨ ਰਾਏ ਵਿਕੇਟ ਉੱਤੇ ਟਿਕੇ ਜ਼ਰੂਰ ਪਰ ਤੇਜੀ ਨਾਲ ਦੋੜਾਂ ਨਹੀਂ ਬਣਾ ਸਕੇ। 9ਵੇਂ ਓਵਰ ਵਿਚ ਮਲਾਨ ਨੂੰ ਚਹਿਲ ਨੇ LBW ਆਊਟ ਕੀਤਾ। ਇਸ ਤੋਂ ਬਾਅਦ ਜੇਸਨ ਰਾਏ ਵੀ ਵਾਸ਼ਗਿੰਟਨ ਸੁੰਦਰ ਦਾ ਸ਼ਿਕਾਰ ਬਣੇ। ਉਨ੍ਹਾਂ ਨੇ 46 ਦੋੜਾਂ ਦੀ ਪਾਰੀ ਖੇਡੀ। ਪੂਰੀ ਇੰਗਲੀਸ਼ ਟੀਮ ਨੇ 20 ਓਵਰਾਂ ਵਿਚ 6 ਵਿਕੇਟਾਂ ਗਵਾ ਕੇ 164 ਦੋੜਾਂ ਬਣਾਈਆਂ। ਭਾਰਤ ਨੇ ਆਖਰੀ ਪੰਜ ਓਵਰਾਂ ਵਿਚ 35 ਰਨ ਦਿੱਤੇ। 5 ਮੈਚਾਂ ਦੀ ਸੀਰੀਜ਼ ਵਿਚ ਭਾਰਤ ਇਸ ਜਿੱਤ ਨਾਲ 1-1 ਦੀ ਬਰਾਬਰੀ ਉੱਤੇ ਆ ਗਿਆ ਹੈ।

news

Leave a Reply

Your email address will not be published. Required fields are marked *