ਨਵੀਂ ਦਿੱਲੀ : ਆਪਣਾ ਘਰ ਖਰੀਦਣਾ ਹਰ ਇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਅਤੇ ਜਦੋਂ ਇਹ ਸੁਪਨਾ ਸੱਚ ਹੋ ਜਾਵੇ ਤਾਂ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੁੰਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਅਜਿਹਾ ਵੀ ਸ਼ਹਿਰ ਹੈ ਜਿੱਥੇ ਤੁਸੀ ਕੇਵਲ 1 ਯੂਰੋ ਭਾਵ ਕਿ 86 ਰੁਪਏ ਵਿਚ ਘਰ ਖਰੀਦ ਸਕਦੇ ਹੋ। ਇਹ ਜਾਣ ਕੇ ਸ਼ਾਇਦ ਤੁਹਾਨੂੰ ਵੀ ਹੈਰਾਨੀ ਹੋ ਰਹੀ ਹੋਵੇਗੀ ਕਿ ਅੱਜ ਦੇ ਮਹਿੰਗਾਈ ਭਰੇ ਜ਼ਮਾਨੇ ਵਿਚ ਇੰਨਾ ਜ਼ਿਆਦਾ ਸਸਤਾ ਸੁਪਨਿਆਂ ਦਾ ਘਰ ਕਿਵੇਂ ਖਰੀਦਿਆ ਜਾ ਸਕਦਾ ਹੈ ਪਰ ਇਹ ਸੱਚ ਹੈ। ਇਟਲੀ ਦੇ ਇਕ ਸ਼ਹਿਰ ਵਿਚ ਕੁੱਝ ਇਤਿਹਾਸਕ ਘਰਾਂ ਨੂੰ ਵੇਚਣ ਲਈ ਰੱਖਿਆ ਗਿਆ ਹੈ।

ਦੱਖਣੀ ਇਟਲੀ ਦੇ ਬੇਸਿਲੀਕਾਟਾ ਖੇਤਰ ਵਿਚ ਲਾਰੇਂਜਾਨਾ ਨਾਮ ਦਾ ਖੂਬਸੂਰਤ ਸ਼ਹਿਰ ਹੈ ਜਿੱਥੇ ਨਵੇਂ ਵਾਸੀਆਂ ਨੂੰ ਆਪਣੇ ਵੱਲ ਖਿੱਚਣ ਲਈ 1 ਯੂਰੋ ਦੀ ਕੀਮਤ ਉੱਤੇ ਘਰਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਟਲੀ ਦੇ ਇਕ ਹੋਰ ਸ਼ਹਿਰ ਨੇ ਆਪਣੇ ਕੁੱਝ ਇਤਿਹਾਸਕ ਘਰਾਂ ਨੂੰ ਵਿਕਰੀ ਲਈ ਰੱਖਿਆ ਹੈ, ਉਹ ਵੀ ਬਿਨਾਂ ਕਿਸੇ ਡਿਪਾਜ਼ਿਟ ਤੋਂ।

ਇਟਲੀ ਦੇ ਜ਼ਿਆਦਾਤਰ ਕਸਬਿਆਂ ਅਤੇ ਪਿੰਡਾਂ ਵਿਚ ਖਰੀਦਦਾਰਾਂ ਨੂੰ ਸੌਦੇ ਨੂੰ ਸੁਰੱਖਿਤ ਬਣਾ ਕੇ ਰੱਖਣ ਲਈ ਗਾਰੰਟੀ ਦੀ ਲੋੜ ਹੁੰਦੀ ਹੈ। ਆਮ ਤੌਰ ਉੱਤੇ 2 ਹਜ਼ਾਰ ਯੂਰੋ ਤੋਂ ਲੈਕੇ 5 ਹਜ਼ਾਰ ਯੂਰੋ ਵਿਚਾਲੇ ਡਿਪਾਜ਼ਿਟ ਦੇਣੀ ਹੁੰਦੀ ਹੈ।

ਹਾਲਾਂਕਿ, ਲਾਰੇਂਜਾਨਾ ਵਿਚ ਅਜਿਹੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ। ਇਹ ਪਹਿਲ ਇਸ ਸਾਲ ਫਰਵਰੀ ਵਿਚ ਸ਼ੁਰੂ ਕੀਤੀ ਗਈ ਸੀ। ਮੇਅਰ ਮਿਸ਼ੇਲ ਉਨਗੇਰੋ ਨੇ ਨਿਊਜ਼ ਚੈਨਲ ਸੀਐਨਐਨ ਨੂੰ ਦੱਸਿਆ, ”ਅਸੀ ਨਵੇਂ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਘਰ ਖਰੀਦਣ ਵਿਚ ਮਦਦ ਕਰਨਾ ਚਾਹੁੰਦੇ ਹਨ ਤਾਂਕਿ ਉਨ੍ਹਾਂ ਲਈ ਕਠਿਨ ਪ੍ਰਕਿਰਿਆਵਾਂ ਅਤੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਮੁਸ਼ਕਿਲ ਨਾ ਹੋਵੇ।

ਹਾਲਾਂਕਿ ਸ਼ਹਿਰ ਦੀ ਕੁੱਝ ਇਮਾਰਤਾਂ ਅਜੇ ਵੀ ਠੀਕ ਹਾਲਤ ਵਿਚ ਨਹੀਂ ਹਨ, ਕਈਂ ਮਕਾਨਾਂ ਦੇ ਦਰਵਾਜ਼ੇ ਟੁੱਟੇ ਹੋਏ ਹਨ, ਪੱਥਰ ਗਾਇਬ ਹਨ ਅਤੇ ਦੀਵਾਰਾਂ ਉੱਤੇ ਘਾਹ ਉੱਗ ਰਹੀ ਹੈ। ਇਸ ਪ੍ਰਕਾਰ ਮਾਲਕਾਂ ਨੂੰ ਘਰਾਂ ਅਤੇ ਇਮਾਰਤਾਂ ਨੂੰ ਮੁੜ ਤੋਂ ਰਹਿਣ ਲਾਇਕ ਬਣਾਉਣ ਲਈ ਘੱਟ ਤੋਂ ਘੱਟ 20 ਹਜ਼ਾਰ ਯੂਰੋ ਦੀ ਲੋੜ ਹੈ।