WWE ਦੇ ਹਾਲ ਆਫ ਫੇਮ ਵਿਚ ਹੋਵੇਗੀ ‘ਦਾ ਗ੍ਰੇਟ ਖਲੀ’ ਦੀ ਐਂਟਰੀ

ਨਵੀਂ ਦਿੱਲੀ : WWE ਦੇ ਸਾਬਕਾ ਚੈਂਪੀਅਨ ਅਤੇ ਭਾਰਤੀ ਰੈਸਲਰ ‘ਦਾ ਗ੍ਰੇਟ ਖਲੀ’ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ WWE ਦੇ ਅਨੁਸਾਰ ਦਿਲੀਪ ਸਿੰਘ ਰਾਣਾ ਉਰਫ ਦਾ ਗ੍ਰੇਟ ਖਲੀ ਨੂੰ ਹਾਲ ਆਫ ਫੇਮ 2021 ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। WWE ਇੰਡੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦਾ ਗ੍ਰੇਟ ਖਲੀ ਦੇ ਨਾਲ ਅੰਡਰਟੇਕਰ ਅਤੇ ਕੇਨ ਨੂੰ ਵੀ ਹਾਲ ਆਫ ਫੇਮ 2021 ਵਿਚ ਸ਼ਾਮਲ ਕੀਤੇ ਜਾਣ ਦੀ ਘੋਸ਼ਣ ਕੀਤੀ ਗਈ ਹੈ।

WWE ਸੁਪਰਸਟਾਰ ਟ੍ਰਿਪਲ ਐਚ ਨੇ ਖਲੀ ਨੂੰ ਉਨ੍ਹਾਂ ਦੀ ਵਾਪਸੀ ਉੱਤੇ ਵਧਾਈ ਦਿੱਤੀ ਹੈ। ਟ੍ਰਿਪਲ ਐਚ ਨੇ ਟਵੀਟ ਕਰ ਲਿਖਿਆ, ”ਖਲੀ ਦੇ ਹਾਲ ਆਫ ਫੇਮ ਵਿਚ ਸ਼ਾਮਲ ਹੋਣਾ ਭਾਰਤ ਲਈ ਮਾਨ ਵਾਲੀ ਗੱਲ ਹੈ। ਖਲੀ ਇਸ ਸਮੇਂ ਭਾਰਤ ਵਿਚ ਨਵੇਂ ਟੈਲੇਂਟ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਬੇਹੱਦ ਸ਼ਾਨਦਾਰ ਚੀਜ਼ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ”।

ਖਲੀ ਦੇ ਹਾਲ ਆਫ ਫੇਮ 2021 ਵਿਚ ਸ਼ਾਮਲ ਕੀਤੇ ਜਾਣ ਦੀ ਗੱਲ ਉਨ੍ਹਾਂ ਦੇ ਮੈਨੇਜਰ ਅਤੇ ਪੁਰਾਣੇ ਦੋਸਤ ਰੰਜਨ ਸਿੰਘ ਨੇ ਉਨ੍ਹਾਂ ਨੂੰ ਵੀਡੀਓ ਕਾਲ ਉੱਤੇ ਦਿੱਤੀ। ਇਸ ਖਬਰ ਨੂੰ ਸੁਣ ਕੇ ਖਲੀ ਖੁਸ਼ੀ ਨਾਲ ਭਰ ਗਏ। ਉਨ੍ਹਾਂ ਦੇ ਚੇਹਰੇ ਉੱਤੇ ਖੁਸ਼ੀ ਸਾਫ ਜ਼ਾਹਰ ਹੋ ਰਹੀ ਸੀ।

ਦਾ ਗ੍ਰੇਟ ਖਲੀ ਨੇ ਸਾਲ 2005 ਦੇ ਅਪ੍ਰੈਲ ਵਿਚ ਸਮੈਕਡਾਊਨ ‘ਚ ਐਂਟਰੀ ਕੀਤੀ ਸੀ ਜਿਸ ਤੋਂ ਬਾਅਦ ਉਹ ਲਗਾਤਾਰ 8 ਸਾਲ ਤੱਕ WWE ਵਿਚ ਧਮਾਲ ਮਚਾਉਂਦੇ ਰਹੇ। ਇਸ ਦੌਰਾਨ ਉਹ ਕਈਂ ਵੱਖ-ਵੱਖ ਭੂਮਿਕਾ ਵਿਚ ਨਜ਼ਰ ਆਏ। ਉਨ੍ਹਾਂ ਨੇ ਇਕ ਵਾਰ ਹੈਵੀਵੇਟ ਚੈਂਪੀਅਨਸ਼ਿੱਪ ਵੀ ਆਪਣੇ ਨਾਮ ਕੀਤੀ। ਇਸ ਤੋਂ ਬਾਅਦ 2017 ਵਿਚ ਮੁੜ ਉਨ੍ਹਾਂ ਨੇ ਵਾਪਸੀ ਕੀਤੀ। ਹੁਣ ਉਹ ਪਹਿਲੇ ਅਜਿਹੇ ਭਾਰਤੀ ਹੋਣਗੇ ਜਿਨ੍ਹਾਂ ਦੀ ਐਂਟਰੀ ਹਾਲ ਆਫ ਫੇਮ ਵਿਚ ਹੋਵੇਗੀ।

news

Leave a Reply

Your email address will not be published. Required fields are marked *