IndVsEng : ਦੂਜੇ ਮੈਚ ਵਿਚ ਇੰਗਲੈਂਡ ਦਾ ਪਲਟਵਾਰ, ਭਾਰਤੀ ਟੀਮ ਦੇ ਹੱਥ ਲੱਗੀ ਹਾਰ

ਮੁੰਬਈ : ਭਾਰਤ ਅਤੇ ਇੰਗਲੈਂਡ ਵਿਚਾਲੇ ਵਨ-ਡੇ ਸੀਰੀਜ਼ ਦੇ ਖੇਡੇ ਗਏ ਦੂਜੇ ਮੈਚ ਵਿਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੰਗਲੈਂਡ ਨੇ 6 ਵਿਕੇਟ ਨਾਲ ਇਹ ਮੈਚ ਜਿੱਤ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਭਾਰਤੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 336 ਦੋੜਾਂ ਬਣਾਈਆਂ ਸਨ ਅਤੇ 337 ਦੋੜਾਂ ਦੇ ਟਾਰਗੇਟ ਨੂੰ ਇੰਗਲੈਂਡ ਨੇ 43.3 ਓਵਰਾਂ ਵਿਚ ਹੀ ਹਾਸਲ ਕਰ ਲਿਆ।

ਸ਼ੁੱਕਰਵਾਰ ਨੂੰ ਪੁਣੇ ਵਿਚ ਖੇਡੇ ਗਏ ਇਸ ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਸ਼ੇਖਰ ਧਵਨ 4 ਦੋੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰੋਹਿਤ ਸ਼ਰਮਾ ਵੀ ਕੁੱਝ ਖਾਸ ਨਹੀਂ ਕਰ ਸਕੇ ਅਤੇ 25 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਦਿੱਤੀ। ਸ਼ੁਰੂਆਤੀ ਝਟਕੇ ਲੱਗਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ ਤੀਸਰੇ ਵਿਕੇਟ ਲਈ 121 ਦੋੜਾਂ ਦੀ ਸਾਂਝੇਦਾਰੀ ਹੋਈ। ਕੋਹਲੀ 66 ਦੋੜਾਂ ਉੱਤੇ ਆਪਣਾ ਵਿਕੇਟ ਗਵਾ ਬੈਠੇ ਪਰ ਰਾਹੁਲ ਨੇ ਆਪਣਾ ਸੈਂਕੜਾ ਪੂਰਾ ਕੀਤਾ। 108 ਦੋੜਾਂ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਵੀ ਵਿਕੇਟ ਗਿਰ ਗਈ। ਇਸ ਤੋਂ ਬਾਅਦ ਰਿਸ਼ੰਭ ਪੰਤ ਨੇ ਸ਼ਾਨਦਾਰ 77, ਹਾਰਦਿਕ ਪਾਂਡਿਆ ਨੇ 32 ਅਤੇ ਕੁਰਨਾਲ ਪਾਂਡਿਆ ਨੇ 12* ਦੋੜਾਂ ਬਣਾਈਆਂ ਜਿਸ ਕਰਕੇ ਭਾਰਤੀ ਟੀਮ ਦਾ ਸਕੋਰ 50 ਓਵਰਾਂ ਵਿਚ 6 ਵਿਕੇਟਾਂ ਉੱਤੇ 336 ਤੱਕ ਪਹੁੰਚ ਗਿਆ।

ਵੱਡੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਇੰਗਲੀਸ਼ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਓਪਨਰ ਜੇਸਨ ਰਾਏ ਅਤੇ ਬੇਅਰਸਟੋ ਨੇ ਪਹਿਲੇ ਵਿਕੇਟ ਲਈ 110 ਦੋੜਾਂ ਦੀ ਸਾਂਝੇਦਾਰੀ ਕੀਤੀ। ਬੇਅਰਸਟੋ ਨੇ ਆਪਣਾ ਸੈਂਕੜਾ ਪੂਰਾ ਕਰਦੇ ਹੋਏ 124 ਦੋੜਾਂ ਬਣਾਈਆਂ, ਜਦਕਿ ਜੇਸਨ ਰਾਏ 55 ਦੇ ਸਕੋਰ ਉੱਤੇ ਆਊਟ ਹੋ ਗਏ। ਉੱਥੇ ਹੀ ਬਿਨ ਸਟੋਕਸ ਨੇ 99 ਦੋੜਾਂ ਦੀ ਪਾਰੀ ਖੇਡੀ ਜਦਕਿ ਡੇਵੀਡ ਮਲਾਨ 16 ਅਤੇ ਲਿਆਮ ਲਿਵਿੰਗਸਟੋਨ 27 ਉੱਤੇ ਨਾਟਆਊਟ ਰਹੇ। ਇੰਗਲੈਂਡ ਨੇ 4 ਵਿਕੇਟਾਂ ਗਵਾ ਕੇ ਇਹ ਟਾਰਗੇਟ ਹਾਸਲ ਕਰ ਲਿਆ।

news

Leave a Reply

Your email address will not be published. Required fields are marked *