ਮੁੰਬਈ : ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਰਾਤ ਖੇਡੇ ਗਏ ਵਨ-ਡੇ ਸੀਰੀਜ਼ ਦੇ ਤੀਸਰੇ ਅਤੇ ਆਖਰੀ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤੇ ਦੇ ਨਾਲ ਭਾਰਤ ਨੇ ਲੜੀ ਉੱਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਟੀਮ ਦੀ ਇਹ ਜਿੱਤ ਦੇਸ਼ਵਾਸੀਆਂ ਨੂੰ ਵੀ ਹੋਲੀ ਮੌਕੇ ਵੱਡਾ ਤੋਹਫਾ ਹੈ। ਟੀਮ ਇੰਡੀਆ ਨੇ 7 ਦੋੜਾਂ ਨਾਲ ਇੰਗਲੈਂਡ ਨੂੰ ਹਰਾ ਕੇ ਮੈਚ ਆਪਣੇ ਨਾਮ ਕੀਤਾ ਹੈ।
ਪੁਣੇ ਵਿਚ ਖੇਡੇ ਗਏ ਮੈਚ ਦੌਰਾਨ ਇਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਕਰਕੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਭਾਰਤੀ ਦੀ ਸ਼ੁਰੂਆਤ ਸ਼ਾਨਦਾਰ ਰਹੀ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਵਿਚਾਲੇ ਪਹਿਲੇ ਵਿਕੇਟ ਲਈ 103 ਦੋੜਾਂ ਦੀ ਸਾਂਝੇਦਾਰੀ ਹੋਈ। ਰੋਹਿਤ ਸ਼ਰਮਾ 37 ਅਤੇ ਸ਼ਿਖਰ ਧਵਨ 67 ਦੋੜਾਂ ਬਣਾ ਕੇ ਆਊਟ ਹੋਏ ਪਰ ਕਪਤਾਨ ਵਿਰਾਟ ਕੋਹਲੀ ਕੁੱਝ ਖਾਸ ਨਹੀਂ ਕਰ ਪਾਏ ਅਤੇ 7 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਦਿੱਤੀ। ਰਿਸ਼ੰਭ ਪੰਤ ਦੇ 78 ਅਤੇ ਹਾਰਦਿਕ ਪਾਂਡਿਆ ਦੀ 64 ਦੋੜਾਂ ਬਦੌਤਲ ਭਾਰਤ ਟੀਮ ਦਾ ਸਕੋਰ 300 ਦੇ ਨੇੜੇ ਪਹੁੰਚ ਗਿਆ ਹਾਲਾਂਕਿ ਪੰਤ ਅਤੇ ਪਾਂਡਿਆ ਦੇ ਆਊਟ ਹੋਣ ਮਗਰੋਂ ਭਾਰਤੀ ਟੀਮ 48.2 ਓਵਰਾਂ ਵਿਚ 329 ਦੇ ਸਕੋਰ ਉੱਤੇ ਆਲਆਊਟ ਹੋ ਗਈ।
330 ਦੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਇਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਦੋਣਾਂ ਓਪਨਰਾਂ ਜੈਸ਼ੋਨ ਰੋਏ(14) ਅਤੇ ਜੋਨੀ ਬੇਅਰਸਟੋ (1) ਨੂੰ ਪਹਿਲਾਂ ਹੀ ਆਊਟ ਕਰ ਪਵੇਲੀਅਨ ਭੇਜ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਬਿਨ ਸਟੋਕਸ ਅਤੇ ਡੇਵੀਡ ਮਾਲਾਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸਟੋਕਸ ਵੀ 35 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਬੈਠੇ। ਉੱਥੇ ਹੀ ਜੋਸ਼ ਬਟਲਰ ਵੀ ਜ਼ਿਆਦਾ ਦੇਰ ਕਰੀਜ਼ ਉੱਤੇ ਨਹੀਂ ਟਿਕ ਪਾਏ। ਸ਼ਾਰਧੁਲ ਠਾਕੁਰ ਨੇ ਉਨ੍ਹਾਂ ਨੂੰ 15 ਦੋੜਾਂ ਉੱਤੇ ਆਊਟ ਕਰ ਚੱਲਦਾ ਕੀਤਾ। ਡੇਵੀਡ ਮਾਲਾਨ ਦੇ 50 ਅਤੇ ਸੇਮ ਕਰਨ ਦੇ 95* ਦੋੜਾਂ ਤੋਂ ਇਲਾਵਾ ਕੋਈ ਵੀ ਇੰਗਲੀਸ਼ ਬੱਲੇਬਾਜ਼ ਕੁੱਝ ਖਾਸ ਨਹੀਂ ਕਰ ਪਾਇਆ। ਇੰਗਲੈਂਡ ਦੀ ਟੀਮ 9 ਵਿਕੇਟ ਗਵਾ ਕੇ 50 ਓਵਰਾਂ ਵਿਚ 322 ਦੋੜਾਂ ਬਣਾ ਸਕੀ ਜਿਸ ਕਰਕੇ ਭਾਰਤ ਨੇ ਇਹ ਮੈਚ ਆਪਣੇ ਨਾਮ ਕਰ ਲਿਆ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 3, ਟੀ-ਨਟਰਾਜਨ ਨੇ 1, ਅਤੇ ਸ਼ਾਰਧੁਲ ਠਾਕੁਰ ਨੇ 4 ਵਿਕੇਟਾਂ ਲਈਆਂ।