ਭਾਜਪਾ ਵਿਧਾਇਕ ਨਾਲ ਕੁੱਟਮਾਰ ਮਗਰੋਂ ਐਕਸ਼ਨ ‘ਚ ਕੈਪਟਨ ਸਰਕਾਰ, ਦਿੱਤੇ ਇਹ ਹੁਕਮ…

ਚੰਡੀਗੜ੍ਹ : ਮਲੋਟ ਵਿਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਤੋਂ ਬਾਅਦ ਕੈਪਟਨ ਸਰਕਾਰ ਸਖ਼ਤ ਵਿਖਾਈ ਦੇ ਰਹੀ ਹੈ। ਦਰਅਸਲ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਪਤਾਨਾਂ ਨੂੰ ਭਾਜਪਾ ਲੀਡਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੇ ਮਿੱਥੇ ਪ੍ਰੋਗਰਾਮ ਸਮੇਂ ਮੁਸਤੈਦ ਰਹਿਣ ਅਤੇ ਸੁੱਰਖਿਆ ਵਿਚ ਕੋਈ ਵੀ ਚੁੱਕ ਨਾ ਹੋਵੇ।

ਦਰਅਸਲ ਸ਼ਨੀਵਾਰ ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿਚ ਕਿਸਾਨਾਂ ਵੱਲੋਂ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਸੀ। ਕਿਸਾਨਾਂ ਨੇ ਭਾਜਪਾ ਐਮਐਲਏ ਉੱਤੇ ਕਾਲਖ ਪੋਤ ਦਿੱਤੀ ਸੀ ਅਤੇ ਉਸ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਸਨ। ਪੁਲਿਸ ਨੇ ਬੜੀ ਹੀ ਮਸ਼ਕਤ ਕਰਕੇ ਉਨ੍ਹਾਂ ਦੀ ਜਾਨ ਬਚਾਈ ਸੀ।

ਭਾਜਪਾ ਵਿਧਾਇਕ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਬੀਜੇਪੀ ਸਮੇਤ ਸਾਰੀਆਂ ਵਿਰੋਧੀ ਧੀਰਾਂ ਕੈਪਟਨ ਸਰਕਾਰ ਉੱਤੇ ਹਮਲਾਵਰ ਸਨ ਹਾਲਾਂਕਿ ਖੁਦ ਸੀਐਮ ਕੈਪਟਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਸੀ ਅਤੇ ਆਰੋਪੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿਚ 7 ਕਿਸਾਨ ਲੀਡਰਾਂ ਅਤੇ 300 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਓਧਰ ਭਾਜਪਾ ਨੇ ਐਮਐਲਏ ਦੀ ਕੁੱਟਮਾਰ ਦੇ ਵਿਰੋਧ ਵਿਚ ਸੋਮਵਾਰ ਨੂੰ ਮਲੋਟ ਬੰਦ ਦਾ ਸੱਦਾ ਦਿੱਤਾ ਸੀ ਹਾਲਾਂਕਿ ਇਸ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਹੀ ਮਿਲਿਆ ਹੈ।

news

Leave a Reply

Your email address will not be published. Required fields are marked *