ਅਮਰੀਕੀ ਰਾਸ਼ਟਰਪਤੀ ਦਾ ਕੁੱਤਾ ਵ੍ਹਾਇਟ ਹਾਊਸ ਲਈ ਬਣਿਆ ਪਰੇਸ਼ਾਨੀ ਦਾ ਸਬੱਬ ! ਮਹੀਨੇ ਵਿਚ ਦੋ ਲੋਕਾਂ ਨੂੰ ਕੱਟਿਆ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਕੁੱਤਿਆਂ ਦਾ ਬਹੁਤ ਸ਼ੌਕ ਹੈ ਪਰ ਇਹ ਸ਼ੌਕ ਕਈਂ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਜੋਅ ਬਿਡੇਨ ਦੇ ਡੋਗ ‘ਮੇਜਰ’ ਨੇ ਵ੍ਹਾਇਟ ਹਾਊਸ ਵਿਚ ਇਕ ਵਾਰ ਫਿਰ ਇਕ ਵਿਅਕਤੀ ਨੂੰ ਕੱਟ ਲਿਆ ਹੈ। ਨੈਸ਼ਨਲ ਪਾਰਕ ਸਰਵਿਸ ਦੇ ਕਰਮਚਾਰੀ ਨੂੰ ਮੇਜਰ ਨੇ ਆਪਣਾ ਸ਼ਿਕਾਰ ਬਣਾਇਆ ਹੈ। ਰਿਪੋਰਟਾਂ ਮੁਤਾਬਕ ਵ੍ਹਾਇਟ ਹਾਊਸ ਦੇ ਸਾਊਥ ਲੋਨ ਵਿਚ ਕੰਮ ਕਰ ਰਹੇ ਇਸ ਕਰਮਚਾਰੀ ਨੂੰ ਮੇਜਰ ਨੇ ਕੱਟ ਲਿਆ ਸੀ।

joe biden with his dog

ਹਾਲਾਂਕਿ ਇਸ ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਬਾਅਦ ਇਲਾਜ ਲਈ ਲਿਜਾਇਆ ਗਿਆ ਹੈ। ਵ੍ਹਾਇਟ ਹਾਊਸ ਮੈਡੀਕਲ ਯੂਨਿਟ ਵਿਚ ਇਸ ਕਰਮਚਾਰੀ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਮਾਮਲੇ ਵਿਚ ਜੋਅ ਬਿਡੇਨ ਦੀ ਪਤਨੀ ਜਿਲ ਬਿਡੇਨ ਦੀ ਪ੍ਰੈਸ ਸਕੱਤਰ ਮਿਸ਼ੇਲ ਲਾਅ ਰੋਸਾ ਨੇ ਬਿਆਨ ਦਿੱਤਾ ਹੈ। ਮਿਸ਼ੇਲ ਨੇ ਕਿਹਾ ਹੈ ਕਿ ਇਹ ਡੋਗ ਫਿਲਹਾਲ ਆਪਣੇ ਆਪ ਨੂੰ ਵ੍ਹਾਇਟ ਹਾਊਸ ਵਿਚ ਢਾਲਣ ਦੀ ਕੋਸ਼ਿਸ਼ ਕਰ ਰਿਹਾ ਹੈ।

joe biden with his dog

ਉਨ੍ਹਾਂ ਨੇ ਕਿਹਾ ਕਿ ਬਿਡੇਨ ਦਾ ਡੋਗ ਮੇਜਰ ਸੈਰ ਲਈ ਨਿਕਲਿਆ ਸੀ ਅਤੇ ਉਸ ਨੇ ਨੈਸ਼ਨਲ ਪਾਰਕ ਸਰਵਿਸ ਦੇ ਕਰਮਚਾਰੀ ਨੂੰ ਕੱਟ ਲਿਆ ਸੀ ਪਰ ਹੁਣ ਉਹ ਠੀਕ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਡੋਗ ਨੇ ਕਿਸੇ ਨੂੰ ਕੱਟਿਆ ਹੋਵੇ। ਇਸ ਤੋਂ ਪਹਿਲਾਂ 8 ਮਾਰਚ ਨੂੰ ਵੀ ਮੇਜਰ ਨੇ ਇਕ ਸੁਰੱਖਿਆ ਅਧਿਕਾਰੀ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ।

joe biden with his dog

ਦੱਸ ਦਈਏ ਕਿ ਜਦੋਂ ਇਹ ਘਟਨਾ ਹੋਈ ਤਾਂ ਜੋਅ ਬਿਡੇਨ ਹਾਊਸ ਵਿਚ ਨਹੀਂ ਸਨ। ਉਹ ਆਪਣੀ ਪਤਨੀ ਨਾਲ ਵਿਅਤਨਾਮ ਵੇਟ੍ਰੇਂਸ ਮੈਮੋਰੀਅਲ ਗਏ ਸਨ। ਜੋਅ ਬਿਡੇਨ ਕੋਲ ਦੋ ਜਰਮਨ ਸ਼ੇਫਰਡ ਕੁੱਤੇ ਮੇਜਰ ਅਤੇ ਚੈਂਪ ਹਨ। ਉਹ ਸਾਲ 2008 ਦੀਆਂ ਚੋਣਾਂ ਦੇ ਬਾਅਦ ਆਪਣੇ ਪਹਿਲੇ ਕੁੱਤੇ ਚੈਂਪ ਨੂੰ ਘਰ ਲਿਆਏ ਸਨ, ਇਸ ਤੋਂ ਬਾਅਦ 2018 ਵਿਚ ਉਨ੍ਹਾਂ ਨੇ ਦੂਜੇ ਕੁੱਤੇ ਮੇਜਰ ਨੂੰ ਅਡਾਪਟ ਕੀਤਾ ਸੀ।

joe biden with his dog

ਜ਼ਿਕਰਯੋਗ ਹੈ ਕਿ ਬਿਡੇਨ ਦਾ ਕੁੱਤਿਆਂ ਨਾਲ ਬੇਹੱਦ ਲਗਾਅ ਹੈ। ਨਵੰਬਰ 2020 ਵਿਚ ਇਸੇ ਕੁੱਤੇ ਦੇ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ ਫਿਸਲ ਗਿਆ ਸੀ ਅਤੇ ਉਨ੍ਹਾਂ ਦੇ ਸੱਜੇ ਪੈਰ ਦੀ ਹੱਡੀ ਵਿਚ ਕ੍ਰੈਕ ਆ ਗਿਆ ਸੀ। ਇਸ ਹਾਦਸੇ ਮਗਰੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਸੀ।

news

Leave a Reply

Your email address will not be published. Required fields are marked *