ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੋੜਾ ਨੂੰ ਹੋਇਆ ਕੋਰੋਨਾ, ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ(ਐਸ) ਦੇ ਸੀਨੀਅਰ ਲੀਡਰ ਐਚਡੀ ਦੇਵਗੋੜਾ ਅਤੇ ਉਨ੍ਹਾਂ ਦੀ ਪਤਨੀ ਚੇਨਾਮਾ ਵੀ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਦੋਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਦੋਵਗੋੜਾ ਨੇ ਟਵੀਟ ਕਰਕੇ ਦਿੱਤੀ ਹੈ ਨਾਲ ਹੀ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ।

ਟਵੀਟ ਕਰਕੇ ਦੋਵਗੋੜਾ ਨੇ ਕਿਹਾ ਕਿ ”ਮੇਰੀ ਪਤਨੀ ਚੇਨਾਮਾ ਅਤੇ ਮੇਰੀ ਕੋਵਿਡ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਅਸੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੋ ਪਿਛਲੇ ਕੁੱਝ ਦਿਨਾਂ ਵਿਚ ਸਾਡੇ ਸੰਪਰਕ ਵਿਚ ਆਏ ਖੁਦ ਦੀ ਜਾਂਚ ਕਰਵਾ ਲੈਣ। ਮੈਂ ਪਾਰਟੀ ਵਰਕਰਾਂ ਅਤੇ ਸ਼ੁਭ ਚਿੰਤਕਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਘਬਰਾਉਣ ਨਾਂ”। ਦੱਸ ਦਈਏ ਕਿ ਐਚਡੀ ਦੇਵਗੋੜਾ ਦੀ ਉਮਰ 87 ਸਾਲ ਹੈ। ਉਹ 1 ਜੂਨ 1996 ਤੋਂ ਲੈਕੇ 21 ਅਪ੍ਰੈਲ 1997 ਤੱਕ ਦੇਸ਼ ਦੇ ਪ੍ਰਧਾਨਮੰਤਰੀ ਰਹਿ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਨੇ ਫਿਰ ਰਫ਼ਤਾਰ ਫੜ ਲਈ ਹੈ। ਲਗਾਤਾਰ ਸੱਤਵੇਂ ਦਿਨ 50 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। 16 ਦਸੰਬਰ ਤੋਂ ਬਾਅਦ ਪਹਿਲੀ ਵਾਰ ਇਕ ਦਿਨ ਵਿਚ 350 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਵਿਚ 53,480 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 354 ਲੋਕਾਂ ਦੀ ਜਾਨ ਚੱਲ ਗਈ ਹੈ। ਹਾਲਾਂਕਿ 41,280 ਹੋਰ ਮਰੀਜ਼ ਠੀਕ ਵੀ ਹੋਏ ਹਨ।

news

Leave a Reply

Your email address will not be published. Required fields are marked *