ਕਰੀਬ 19 ਮਹੀਨਿਆਂ ਦੇ ਬਾਅਦ ਪਾਕਿਸਤਾਨ ਭਾਰਤ ਨਾਲ ਫਿਰ ਸ਼ੁਰੂ ਕਰੇਗਾ ਵਪਾਰ

ਇਸਲਾਮਾਬਾਦ : ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਨੂੰ ਲੈ ਕੇ ਇਮਰਾਨ ਖਾਨ ਦੀ ਕੈਬਨਿਟ ਨੇ ਵੱਡਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਆਰਥਿਕ ਮਾਮਲਿਆਂ ਨਾਲ ਜੁੜੀ ਕੈਬਨਿਟ ਨੇ ਭਾਰਤ ਨਾਲ ਵਪਾਰ ਕਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਹੁਣ ਪਾਕਿਸਤਾਨ ਜੂਨ 2021 ਤੱਕ ਭਾਰਤ ਤੋਂ ਕਪਾਹ ਆਯਾਤ ਕਰੇਗਾ। ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਪਾਕਿਸਤਾਨ ਚੀਨੀ ਨੂੰ ਲੈ ਕੇ ਵੀ ਜਲਦੀ ਫੈਸਲਾ ਲੈ ਸਕਦਾ ਹੈ ਅਤੇ ਆਯਾਤ ਉੱਤੇ ਮੁਹਰ ਲਗਾ ਸਕਦਾ ਹੈ।

ਦਰਅਸਲ ਪਾਕਿਸਤਾਨ ਦੀ ਕੈਬਨਿਟ ਇਕਨੋਮਿਕ ਕਾਰਡੀਨੇਸ਼ਨ ਕਮੇਟੀ ਨੇ ਬੁੱਧਵਾਰ ਨੂੰ ਆਪਣੀ ਇਕ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਵਿਚ ਭਾਰਤ ਨਾਲ ਕਪਾਹ ਅਤੇ ਚੀਨੀ ਦਾ ਟ੍ਰੇਡ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਸੀ। ਕਮੇਟੀ ਦੀ ਇਸ ਰਿਪੋਰਟ ਨੂੰ ਮੰਜ਼ੂਰੀ ਮਿਲਣ ਦੇ ਬਾਅਦ ਪਾਕਿਸਤਾਨ ਅਧਿਕਾਰਕ ਰੂਪ ਤੋਂ ਭਾਰਤ ਨਾਲ ਵਪਾਰ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਭਗ 19 ਮਹੀਨਿਆਂ ਤੋਂ ਵਪਾਰ ਬੰਦ ਹੈ। ਅਗਸਤ 2019 ਵਿਚ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਨੇ ਤਿਲਮਿਲਾ ਕੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ। ਓਧਰ ਭਾਰਤ ਨੇ ਵੀ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਉੱਤੇ 200 ਫੀਸਦੀ ਡਿਊਟੀ ਲਗਾ ਦਿੱਤੀ ਸੀ ਜਿਸ ਦੇ ਚੱਲਦੇ ਦੋਣਾਂ ਦੇਸ਼ਾਂ ਵਿਚਾਲੇ ਵਪਾਰ ਲਗਭਗ ਠੱਪ ਹੋ ਗਿਆ ਸੀ। ਪਾਕਿਸਤਾਨ ਚੀਨੀ ਅਤੇ ਕਪਾਹ ਦੇ ਆਯਾਤ ਦੇ ਪੱਖ ਵਿਚ ਇਸ ਲਈ ਆਇਆ ਹੈ ਕਿਉਂਕਿ ਪਾਕਿਸਤਾਨ ਨੂੰ ਇਨ੍ਹਾਂ ਦੋਣਾਂ ਚੀਜ਼ਾਂ ਲਈ ਕਾਫੀ ਮਸ਼ੱਕਤ ਕਰਨੀ ਪੈ ਰਹੀ ਸੀ। ਇਸ ਤੋਂ ਪਹਿਲਾਂ ਮਈ 2020 ਵਿਚ ਪਾਕਿਸਤਾਨ ਨੇ ਭਾਰਤ ਤੋਂ ਆਯਾਤ ਹੋਣ ਵਾਲੀ ਦਵਾਈਆਂ ਅਤੇ ਕੱਚੇ ਮਾਲ ਉੱਤੇ ਲੱਗੀ ਪਾਬੰਦੀ ਨੂੰ ਵੀ ਹਟਾ ਦਿੱਤਾ ਸੀ। ਪਾਕਿਸਤਾਨ ਨੇ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਸੀ।

news

Leave a Reply

Your email address will not be published. Required fields are marked *