ਕੋਰੋਨਾ ਦਾ ਦੇਸ਼ ‘ਚ ਇਕ ਹੋਰ ਡਰਾਉਣਾ ਰਿਕਾਰਡ, ਇਕ ਦਿਨ ‘ਚ 4 ਲੱਖ ਤੋਂ ਵਧੇਰੇ ਨਵੇਂ ਮਾਮਲੇ, 3,523 ਮੌਤਾਂ

ਕੋਰੋਨਾ ਦਾ ਕਹਿਰ ਕਾਬੂ ਵਿਚ ਆਉਣ ਦੀ ਬਜਾਏ ਹਰ ਰੋਜ਼ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਕੋਰੋਨਾ ਹਰ ਰੋਜ਼ ਆਪਣੇ ਪਿਛਲੇ ਰਿਕਾਰਡ ਤੋੜ ਰਿਹਾ ਹੈ। ਗੁਜ਼ਰੇ 24 ਘੰਟਿ ਵਿਚ ਦੇਸ਼ ਵਿਚ ਚਾਰ ਲੱਖ ਤੋਂ ਵੀ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ 4,01,993 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜੋ ਆਪਣੇ ਆਪ ਵਿਚ ਬੇਹੱਦ ਡਰਾਉਣੇ ਹਨ, ਇਸ ਦੇ ਇਲਾਵਾ ਬੀਤੇ ਘੰਟਿਆਂ ਵਿਚ 3,523 ਲੋਕਾਂ ਦੀ ਕੋਰੋਨਾ ਦੇ ਕਾਰਨ ਜਾਨ ਵੀ ਚੱਲੀ ਗਈ। ਇਸ ਤੋਂ ਪਹਿਲੇ ਇਕ ਦਿਨ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਦੇ 3,86,452 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 3,498 ਮਰੀਜ਼ਾਂ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਸੀ।

news

Leave a Reply

Your email address will not be published. Required fields are marked *