ਪੰਜਾਬ ਪੁਲਸ ਦੇ ਡਿਸਮਿਸ ਥਾਣੇਦਾਰ ਦੀ ਕਰਤੂਤ, ਐਸ਼ਪ੍ਰਸਤੀ ਲਈ ਕਰਦਾ ਸੀ ਘਟੀਆ ਕੰਮ

ਜਾਬ ਪੁਲਸ ਤੋਂ ਡਿਸਮਿਸ ਥਾਣੇਦਾਰ ਐਸ਼ਪ੍ਰਸਤੀ ਲਈ ਕਾਰਾਂ ਚੋਰੀ ਕਰ ਕੇ ਵੇਚਣ ਲੱਗ ਪਿਆ। ਥਾਣਾ ਡੇਹਲੋਂ ਪੁਲਸ ਨੇ ਮੁਲਜ਼ਮ ਨੂੰ ਦਬੋਚ ਕੇ ਉਸ ਕੋਲੋਂ 4 ਚੋਰੀਸ਼ੁਦਾ ਕਾਰਾਂ, 2 ਮੋਟਰਸਾਈਕਲ, 1 ਐਕਟਿਵਾ ਬਰਾਮਦ ਕੀਤੀ ਹੈ, ਜਦੋਂ ਕਿ ਚੋਰੀਸ਼ੁਦਾ ਵਾਹਨ ਖਰੀਦਣ ਵਾਲਾ ਕਬਾੜੀਆ ਵੀ ਦਬੋਚ ਲਿਆ ਹੈ। ਉਪਰੋਕਤ ਜਾਣਕਾਰੀ ਜੁਆਇੰਟ ਸੀ. ਪੀ. ਸਚਿਨ ਗੁਪਤਾ, ਏ. ਡੀ. ਸੀ. ਪੀ. ਜਸਕਿਰਨ ਸਿੰਘ ਤੇਜ਼ਾ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਡਿਸਮਿਸ ਏ. ਐੱਸ. ਆਈ. ਗੁਣਇੰਦਰ ਸਿੰਘ ਵਾਸੀ ਪਿੰਡ ਬਿਲਗਾ ਅਤੇ ਕਬਾੜੀਏ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਨਿਊ ਸੂਰੀਆ ਵਿਹਾਰ ਦੇ ਰੂਪ ਵਿਚ ਹੋਈ ਹੈ।

news

Leave a Reply

Your email address will not be published. Required fields are marked *