ਵਿਸ਼ਵ ਭਰ ਦੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਕਈ ਦਿਨਾਂ ਤੋਂ ਹਾਵੀ ਰਹੀ ਹੈ। ਕਰੋਨਾ ਮਹਾਮਾਰੀ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ। ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਉਪਰ ਇਸ ਕੋਰੋਨਾ ਮਹਾਮਾਰੀ ਨੇ ਪ੍ਰਭਾਵ ਜ਼ਰੂਰ ਛਡਿਆ ਹੈ। ਕਿਸੇ ਦੇ ਕੰਮ ਕਾਰ ਠੱਪ ਹੋਏ , ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕਈਆਂ ਦੇ ਆਪਣੇ ਹੀ ਓਹਨਾ ਤੋਂ ਦੂਰ ਕਰ ਦਿਤੇ। ਭਾਰਤ ਦੇਸ਼ ਵਿੱਚ ਕਰੋਨਾ ਦੇ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸਮੇਂ-ਸਮੇਂ ਤੇ ਵਿਚਾਰ ਚਰਚਾ ਕਰਨ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ ਚਰਚਾ ਕੀਤੀ ਜਾਂਦੀ ਰਹੀ ਹੈ। ਸਾਰੇ ਸੂਬਿਆਂ ਵਿੱਚ ਕਰੋਨਾ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਸਥਿਤੀ ਦੇ ਅਨੁਸਾਰ ਤਾਲਾਬੰਦੀ ਕਰਨ ਅਤੇ ਸਖ਼ਤ ਹਦਾਇਤਾਂ ਲਾਗੂ ਕੀਤੇ ਜਾਣ ਦੇ ਅਧਿਕਾਰ ਦਿੱਤੇ ਗਏ ਸੀ। ਕੋਰੋਨਾ ਹਜੇ ਵੀ ਕਈ ਦੇਸ਼ਾਂ ਦੇ ਵਿੱਚ ਆਪਣਾ ਜੋਬਨ ਤੇ ਕਹਿਰ ਦਿਖਾ ਰਿਹਾ ਹੈ l ਇਸ ਕਾਰਣ ਕਈ ਥਾਵਾਂ ਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੜ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ l ਕਈ ਦੇਸ਼ਾਂ ਦੇ ਵਿੱਚ ਕੋਰੋਨਾ ਮਹਾਮਾਰੀ ਪੂਰੀ ਤਰਾਹ ਖਤਮ ਕਰਨ ਦੇ ਲਈ ਤਾਲ੍ਹੇਬੰਦੀ ਦਾ ਸਹਾਰਾ ਲਿਆ ਜਾ ਰਿਹਾ ਹੈ l ਹੁਣ ਕਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਡਰ ਜਤਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਥਾਨਕ ਸਰਕਾਰਾਂ ਜਾਂ ਪ੍ਰਸ਼ਾਸਨ ਹਰਕਤ ਵਿਚ ਨਜ਼ਰ ਆ ਰਿਹਾ ਹੈ।

ਹੁਣ ਇਸ ਮਹਾਮਾਰੀ ਨੇ ਇੱਕ ਹਫਤੇ ਅੰਦਰ ਇੰਡੋਨੇਸ਼ੀਆ ਵਿੱਚ 100 ਤੋਂ ਵੱਧ ਬੱਚਿਆਂ ਦੀ ਜਾਨ ਲੈ ਲਈ ਹੈ। ਇੰਡੋਨੇਸ਼ੀਆ ਵਿੱਚ ਕਈ ਬੱਚਿਆਂ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ। ਇਹਨਾਂ ਮਰਨ ਵਾਲੇ ਬੱਚਿਆਂ ਦੇ ਵਿਚੋਂ 5 ਸਾਲ ਦੀ ਉਮਰ ਤੋਂ ਵੀ ਘੱਟ ਉਮਰ ਦੇ ਬਚੇ ਸ਼ਾਮਲ ਸੀ। ਇਕ ਹਫ਼ਤੇ ਦੇ ਵਿਚਕਾਰ ਹੀ 100 ਤੋਂ ਜ਼ਿਆਦਾ ਮਾਸੂਮਾਂ ਬਚਿਆ ਦੀ ਜਾਨ ਇਸ ਕੋਰੋਨਾ ਮਹਾਮਾਰੀ ਨੇ ਲੈ ਲਈ ਹੈ ਅਤੇ ਇਸ ਤਰਾਹ ਦੁਨੀਆ ਦੇ ਕੁਝ ਦੇਸ਼ ਹਨ ਜਿੱਥੇ ਤੀਜੀ ਲਹਿਰ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੰਡੋਨੇਸ਼ੀਆ ਦੇ ਵਿੱਚ ਕੋਰੋਨਾ ਦਾ ਕਹਿਰ ਇਸ ਸਮੇ ਸਿਖਰਾਂ ਤੇ ਹੈ ਅਤੇ ਉਹ ਘਰਾਂ ਦੇ ਘਰ ਤਬਾਹ ਕਰਨ ਦੇ ਵਿਚ ਲੱਗਾ ਹੋਇਆ ਹੈ। ਸਾਹਮਣੇ ਆਏ ਮਾਮਲਿਆਂ ਦੇ ਅਨੁਸਾਰ 1566 ਲੋਕਾਂ ਦੀ ਮੌਤ ਹੋ ਗਈ ਹੈ। ਕਰੋਨਾ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਵਿਚ 18 ਸਾਲ ਤੋਂ ਘੱਟ ਉਮਰ ਦੇ 1800 ਤੋਂ ਜਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਹੋਈਆਂ ਹਨ। ਸਿਰਫ ਪਿਛਲੇ ਦੋ ਹਫ਼ਤੇ ਦੇ ਦੌਰਾਨ ਕਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ।

Leave a Reply

Your email address will not be published. Required fields are marked *