• ਸੋਮ.. ਜੂਨ 5th, 2023

Neeru Bajwa ਇਕ ਵਾਰ ਫੇਰ ਬੰਨੀ ਮਾਂ | Beautiful Billo ‘ਚ ਨਜ਼ਰ ਆਇਆ ਅਲੱਗ ਅੰਦਾਜ਼

ਅੱਜ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ Gorgeous ਅਦਾਕਾਰ ਨੀਰੂ ਬਾਜਵਾ ਦੀ , ਹਾਲ ਹੀ ਦੇ ‘ਚ ਫਿਲਮ ਲੌਂਗ ਲਾਚੀ 2 ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਤੇ ਨੀਰੂ ਦੀ ਇਕ ਹੋਰ ਫਿਲਮ ਯਾਨੀ Beautiful billo ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ ।

ਇਸ ਮਹੀਨੇ ਵਿਚ ਪੋਲੀਵੁਡ ਦੀ ਕਈ ਫ਼ਿਲਮਾਂ ਸਿਲਵਰ ਸਕਰੀਨ ਦੇ ‘ਤੇ ਦਸਤਕ ਦੇਣਗੀਆਂ ਤੇ ਪੋਲੀਵੁਡ ਦੀ juliet ਯਾਨੀ ਨੀਰੂ ਬਾਜਵਾ ਇਕੱਠੀਆਂ 2 ਫ਼ਿਲਮਾਂ ਦੇ ਨਾਲ ਫੈਨਸ ਦਾ ਮਨੋਰੰਜਨ ਕਰਨਗੇ । ਨੀਰੂ ਬਾਜਵਾ ਦੀ ਫ਼ਿਲਮ ‘Beautiful Billo’ 11 ਅਗਸਤ ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ । ਟ੍ਰੇਲਰ ਰਿਲੀਜ਼ ਹੁੰਦੇ ਹੀ ਨੀਰੂ ਬਾਜਵਾ ਦਾ ਅਲੱਗ ਅੰਦਾਜ਼ ਨਜ਼ਰ ਆਇਆ ਹੈ , ਨੀਰੂ ਇਕ pregnant ਔਰਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ।. ਰੋਸ਼ਨ ਪ੍ਰਿੰਸ ਤੇ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਵੀ ਇਸ ਫ਼ਿਲਮ ‘ਚ ਆਪਣੀ ਐਕਟਿੰਗ ਦੇ ਨਾਲ ਫੈਨਸ ਦਾ ਦਿਲ ਜਿੱਤਣਗੇ . ਨੀਰੂ ਬਾਜਵਾ ਦਾ ਪ੍ਰੋਮੋਸ਼ਨ ਦਾ ਸਟਾਇਲ ਤਾਂ ਬਹੁਤ ਵੱਖਰਾ ਹੈ ਤੇ ਫੈਨਸ ਨੂੰ ਆਪਣੀ pregnancy ਦੀ ਝੂਠੀ ਖ਼ਬਰ ਦੇਕੇ ਫੈਨਸ ਅੱਗੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ

ਇਸ ਤੋਂ ਇਲਾਵਾ ਅਗਸਤ ਮਹੀਨੇ `ਚ ਸੋਨਮ ਬਾਜਵਾ ਤੇ ਅਜੇ ਸਰਕਾਰੀ ਦੀ ਰੋਮਾਂਟਿਕ ਡਰਾਮਾ ਫ਼ਿਲਮ ਜਿੰਦ ਮਾਹੀ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 5 ਅਗਸਤ ਨੂੰ ਰਿਲੀਜ਼ ਹੋਵੇਗੀ । ਕੁੱਲ ਮਿਲਾ ਕੇ ਅਗਸਤ ਦਾ ਮਹੀਨੇ ਪਾਲੀਵੁੱਡ ਲਵਰਜ਼ ਲਈ ਮਜ਼ੇਦਾਰ ਰਹਿਣ ਵਾਲਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।