• ਸੋਮ.. ਜੂਨ 5th, 2023

ਅਗਨੀਪਥ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਨੌਜਵਾਨਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਾਇਰ ਫਾਈਟਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਅਗਨੀਵੀਰਾਂ ਦਾ ਪਹਿਲਾ ਜੱਥਾ ਹੈਦਰਾਬਾਦ ਵਿੱਚ ਆਪਣੀ ਸਿਖਲਾਈ ਲੈ ਰਿਹਾ ਹੈ। ਉਨ੍ਹਾਂ ਨੂੰ ਅੱਠ ਮਹੀਨੇ ਦੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਫ਼ੌਜ ਵਿੱਚ ਤਾਇਨਾਤ ਕੀਤਾ ਜਾਵੇਗਾ।

ਭਾਰਤੀ ਫੌਜ ਮੁਤਾਬਕ ਅਗਨੀਪਥ ਯੋਜਨਾ ਤਹਿਤ ‘ਅਗਨੀਵੀਰਾਂ’ ਦੇ ਪਹਿਲੇ ਬੈਚ ਦੀ ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ। ਭਰਤੀ ਹੋਏ ਸਿਪਾਹੀਆਂ ਨੇ 25-31 ਦਸੰਬਰ (2022) ਦੇ ਵਿਚਕਾਰ ਫੌਜ ਦੇ ਵੱਖ-ਵੱਖ ਰੈਜੀਮੈਂਟਲ ਕੇਂਦਰਾਂ ਵਿੱਚ ਰਿਪੋਰਟ ਕੀਤੀ ਹੈ। ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿੱਚ ਔਰਤਾਂ ਵੀ ਸ਼ਾਮਲ ਹਨ।

ਇਹ ਟ੍ਰੇਨਿੰਗ ਮਹਾਰਾਸ਼ਟਰ ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕ, ਝਾਰਖੰਡ ਅਤੇ ਹੈਦਰਾਬਾਦ ਵਿੱਚ ਸ਼ੁਰੂ ਹੋ ਚੁੱਕੀ ਹੈ।

ਅਗਨੀਵੀਰ ਯੋਜਨਾ ਸਿਰਫ਼ ਸਿਪਾਹੀਆਂ ਦੀ ਭਰਤੀ ਲਈ ਹੈ ਨਾ ਕਿ ਫ਼ੌਜ ਵਿੱਚ ਅਫ਼ਸਰਾਂ ਦੀ ਭਰਤੀ ਲਈ। ਇਸ ਸਕੀਮ ਤਹਿਤ ਭਰਤੀ ਹੋਣ ਵਾਲੇ ਸਿਪਾਹੀਆਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਵੇਗਾ। ਇਹ ਸਾਰੇ ਅਗਨੀਵੀਰ ਚਾਰ ਸਾਲ ਲਈ ਫੌਜ ਵਿੱਚ ਭਰਤੀ ਹੋਣਗੇ। ਚਾਰ ਸਾਲ ਦੀ ਸੇਵਾ ਤੋਂ ਬਾਅਦ ਸਮੀਖਿਆ ਹੋਵੇਗੀ। ਸਮੀਖਿਆ ਤੋਂ ਬਾਅਦ ਸਿਰਫ 25 ਫੀਸਦੀ ਅਗਨੀਵੀਰ ਹੀ ਫੌਜ ਵਿੱਚ ਅੱਗੇ ਸੇਵਾ ਕਰ ਸਕਣਗੇ ਅਤੇ ਬਾਕੀ 75 ਫੀਸਦੀ ਸੇਵਾਮੁਕਤ ਹੋ ਜਾਣਗੇ। ਚਾਰ ਸਾਲ ਬਾਅਦ ਜੋ ਅਗਨੀਵੀਰ ਫੌਜ ਵਿੱਚ ਸੇਵਾ ਕਰੇਗਾ ,ਉਸਨੂੰ ਸਿਪਾਹੀ ਕਿਹਾ ਜਾਵੇਗਾ ਅਤੇ ਉਸਦਾ ਰੈਂਕ ਆਮ ਸਿਪਾਹੀਆਂ ਵਾਂਗ ਲਾਂਸ ਨਾਇਕ, ਨਾਇਕ, ਹੌਲਦਾਰ ਆਦਿ ਹੋਵੇਗਾ।
ਬੇਸ਼ੱਕ ਇਸ ਯੋਜਨਾ ਦਾ ਜਦੋਂ ਐਲਾਨ ਕੀਤਾ ਗਿਆ ਸੀ ਤਾਂ ਉਸ ਵੇਲੇ ਇਸਦਾ ਰੱਜਵਾਂ ਵਿਰੋਧ ਵੀ ਹੋਇਆ ਸੀ ਪਰ ਹੁਣ ਕੇਂਦਰ ਵੱਲਣ ਇਸਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।