ਏਅਰਫੋਰਸ ਦਾ ਮਿਗ-21 ਜਹਾਜ਼ ਹੋਇਆ ਕ੍ਰੈਸ਼
ਪਾਇਲਟਾਂ ਦੀ ਹੋਈ ਮੌਤ, ਹਾਦਸੇ ਦੀ ਦਰਦਨਾਕ ਵੀਡੀਓ
ਰਾਜਸਥਾਨ ਦੇ ਬਾੜੇਮੇਰ ਤੋਂ ਬੇਹੱਦ ਦੁਖਦਾਇਕ ਖਬਰ ਸਾਹਮਣੇ ਆਈ ਹੈ.
ਜਿਥੇ ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਮਿਗ ਜਹਾਜ਼ ਧਰਤੀ ਤੇ ਡਿੱਗਦੇ ਹੀ ਅੱਗ ਦੀਆਂ ਲਪਟਾਂ ‘ਚ ਤਬਦੀਲ਼ ਹੋ ਗਿਆਂ । ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਜਹਾਜ਼ ਉਡਾ ਰਹੇ ਦੋਵੇਂ ਪਾਇਲਟਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਹਰ ਵਾਰ ਦੀ ਤਰਾਂ ਉਡਾਇਆ ਜਾ ਰਿਹਾ ਸੀ ਪਰ ਅਚਾਨਕ ਜਹਾਜ ਹਾਦਸੇ ਦਾ ਸ਼ਿਕਾਰ ਹੋ ਗਿਆ । ਹਾਦਸਾ ਇਨਾ ਭਿਆਨਕ ਸੀ ਕਿ ਮਿਗ ਦਾ ਮਲਬਾ ਅੱਧਾ ਕਿਲੋਮੀਟਰ ਦੂਰ ਤੱਕ ਬਿਖਰ ਗਿਆ ,ਜਿਸਦੀ ਲਪਟਾ ਦੂਰ ਤੱਕ ਫੈਲਦੀਆਂ ਹੋਈਆ ਦਿਖਾਈ ਦਿੱਤੀਆ।
ਵੀਡੀਓ ਅੱਗ ਵਾਲੀ
ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਜਿਥੇ ਇਹ ਹਾਦਸਾ ਵਾਪਰਿਆ ਸੀ ਉਸਦੇ ਨਜ਼ਦੀਕ ਕੁਝ ਝੌਂਪੜੀਆਂ ਅਤੇ ਹੋਰ ਕੱਚੇ ਘਰ ਸਨ ਜਿਸਦੇ ਚਲਦੇ ਇਹਨਾਂ ਘਰਾਂ ਨੂੰ ਵੀ ਅੱਗ ਲੱਗ ਗਈ।ਪਿੰਡ ਵਾਸੀਆਂ ਨੇ ਮਿੱਟੀ ਅਤੇ ਪਾਣੀ ਦੀ ਮਦਦ ਨਾਲ ਜਹਾਜ਼ ਅਤੇ ਘਰਾਂ ਨੂੰ ਲੱਗੀ ਅੱਗ ਨੂੰ ਬੁਝਾਇਆ।ਮਿਗ-21 ਹਾਦਸੇ ਵਿੱਚ ਭਾਰਤੀ ਹਵਾਈ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਦੋਵਾਂ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਦੌਰਾਨ ਪਾਇਲਟ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਕੋਈ ਖਬਰ ਨਹੀਂ ਹੈ।
Air Force ਦਾ MiG-21 ਜਹਾਜ਼ ਹੋਇਆ ਕ੍ਰੈਸ਼ | 2 ਪਾਇਲਟਾਂ ਦੀ ਹੋਈ ਮੌਤ | MiG-21 Crashes In Rajasthan’s Barmer

