ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦਾ ਦੇਹਾਂਤ
70 ਵਰ੍ਹਿਆਂ ਦੇ ਸਨ ਅਜੀਤ ਸਿੰਘ ਸ਼ਾਂਤ
ਛਾਤੀ ’ਚ ਦਰਦ ਦੀ ਤਕਲੀਫ ਹੋਣ ਤੋਂ ਬਾਅਦ ਕਰਵਾਇਆ ਗਿਆ ਸੀ ਹਸਪਤਾਲ ਭਰਤੀ
ਹਸਪਤਾਲ ’ਚ ਅਜੀਤ ਸਿੰਘ ਸ਼ਾਂਤ ਨੇ ਲਿਆ ਆਖਰੀ ਸਾਹ
ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਚੋਂ ਇਕ ਸਨ ਅਜੀਤ ਸਿੰਘ ਸ਼ਾਂਤ
ਨਿਹਾਲ ਸਿੰਘ ਵਾਲਾ ਤੋਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 70 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਛਾਤੀ ’ਚ ਦਰਦ ਹੋਣ ਦੀ ਤਕਲੀਫ ਕਾਰਨ ਸਥਾਨਕ ਦੀਪ ਹਸਪਤਾਲ ਵਿਖੇ ਲਿਜਾਇਆ ਗਿਆ, ਉਥੇ ਉਨ੍ਹਾਂ ਨੇ ਆਖਰੀ ਸਾਹ ਲਿਆ।ਉਹ ਕਰੀਬ 70 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਸਪੁੱਤਰ ਰਾਜੂ ਸ਼ਾਂਤ ਨੇ ਦੱਸਿਆ ਕਿ ਅਜੀਤ ਸਿੰਘ ਸ਼ਾਂਤ ਜੀ ਨੂੰ ਅੱਜ ਸਵੇਰੇ ਛਾਤੀ ਵਿਚ ਦਰਦ ਮਹਿਸੂਸ ਹੋਇਆ ਜਿਨ੍ਹਾਂ ਨੂੰ ਤੁਰੰਤ ਮੈਡੀਕਲ ਇਲਾਜ ਲਈ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਆਪਣਾ ਆਖ਼ਰੀ ਸਾਹ ਲਿਆ। ਸਾਬਕਾ ਵਿਧਾਇਕ ਮਾਸਟਰ ਅਜੀਤ ਸ਼ਾਂਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਚੋਂ ਇਕ ਸਨ ਅਤੇ ਸੰਨ 2007 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ। ਉਹ ਵਧੀਆ ਬੁਲਾਰੇ ਅਤੇ ਚੰਗੇ ਲਿਖਾਰੀ ਸਨ।
Ajit Singh Shant | Former MLA | Died | 70 ਵਰ੍ਹਿਆਂ ਦੇ ਸਨ ਅਜੀਤ ਸਿੰਘ ਸ਼ਾਂਤ | Big Breaking | Avee News

