ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਵੱਖ ਵੱਖ ਗੁਰਦੁਆਰਿਆਂ ਵਿੱਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ …ਤਰਨਤਾਰਨ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵਿੱਚ ਅੱਜ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਏ। ਸ਼ਰਧਾਲੂ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਗੁਰੂਘਰ ਮੱਥਾ ਟੇਕ ਕੇ ਅਸ਼ੀਰਵਾਦ ਲੈ ਰਹੇ ਨੇ ।ਇਸ ਦੌਰਾਨ ਸਿੱਖ ਵਿਦਵਾਨਾਂ ਵੱਲੋਂ ਕਥਾ, ਕੀਰਤਨ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ ਜਾ ਰਿਹਾ ਏ । ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸਿੱਖ ਇਤਿਹਾਸ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਨੇ।
ਤਰਨਤਾਰਨ ਤੋਂ ਬਾਅਦ ਰੁਖ ਕਰਦੇ ਹਾਂ ਮੋਗਾ ਵੱਲ ਇੱਥੇ ਵਿਸਾਖੀ ਨੂੰ ਲੈ ਕੇ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ ….ਇੱਥੇ ਡੀਜੇ ਦੀਆਂ ਦੁੰਨਾ ਤੇ ਲੋਕ ਥਿਰਕਦੇ ਨਜ਼ਰ ਆਏ …ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਸਾਖੀ ਦਾ ਜਿੱਥੇ ਧਾਰਮਿਕ ਤੇ ਇਤਿਹਾਸਕ ਮਹੱਤਵ ਏ ਉੱਥੇ ਸੱਭਿਆਚਾਰਕ ਮਹੱਤਵ ਵੀ ਏ …ਇਹ ਦਿਹਾੜਾ ਨਵੀਂ ਫਸਲ ਦੀ ਆਮਦ ਨੂੰ ਲੈ ਕੇ ਵੀ ਮਨਾਇਆ ਜਾਂਦਾ ਏ …ਇਸੇ ਕਰਕੇ ਮੋਗਾ ਵਿੱਚ ਹਰ ਕੋਈ ਵਿਸਾਖੀ ਦੇ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ