ਕੀ ਆਮ ਆਦਮੀ ਪਾਰਟੀ ’ਚ ਬਗਾਵਤ ਸ਼ੁਰੂ
ਵਿਧਾਇਕਾ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ
ਪੋਸਟ ਨੂੰ ਲੈ ਕੇ ਕਈ ਤਰ੍ਹਾਂ ਦੇ ਲਗਾਏ ਜਾ ਰਹੇ ਹਨ ਸਿਆਸੀ ਅੰਦਾਜ਼ੇ
‘ਖ਼ਾਮੋਸ਼ੀ ਕਭੀ ਬੇਵਜ੍ਹਾ ਨਹੀਂ ਹੋਤੀ ਕੁਝ ਦਰਦ ਆਵਾਜ਼ ਛੀਨ ਲੇਤੇ ਹੈਂ’
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਲਏ ਜਾ ਰਹੇ ਫ਼ੈਸਲਿਆਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਚਰਚਾ ਵਿੱਚ ਏ ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਤੋਂ ਦੂਸਰੀ ਵਾਰ ਵਿਧਾਇਕ ਬਣੀ ਪ੍ਰੋ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਤੇ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਏ …..ਬੀਬੀ ਬਲਜਿੰਦਰ ਕੌਰ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਿਖਆ ਏ ‘ਖ਼ਾਮੋਸ਼ੀ ਕਭੀ ਬੇਵਜ੍ਹਾ ਨਹੀਂ ਹੋਤੀ ਕੁਝ ਦਰਦ ਆਵਾਜ਼ ਛੀਨ ਲੇਤੇ ਹੈਂ’। ਇਸ ਦੇ ਨਾਲ ਹੀ ਉਹਨਾਂ ਨੇ ਲਿਿਖਆ ਏ ਇਸ ਦਾ ਕੋਈ ਸਿਆਸੀ ਅਰਥ ਨਾ ਕੱਢਿਆ ਜਾਵੇ …ਪਰ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਇਸ ਪੋਸਟ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਇਕ ਨਵੀਂ ਚਰਚਾ ਛੇੜ ਦਿੱਤੀ ਏ।
ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਇਸ ਪੋਸਟ ਨੂੰ ਲੈ ਕੇ ਕਈ ਤਰ੍ਹਾਂ ਦੇ ਸਿਆਸੀ ਅੰਦਾਜੇ ਲਗਾਏ ਜਾ ਰਹੇ ਨੇ ….ਇਸ ਪੂਰੇ ਮੁਦੇ ਨੂੰ ਲੈ ਕੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪਵਨਦੀਪ ਸ਼ਰਮਾ ਜੀ ਸ਼ਰਮਾ ਜੀ ਇਸ ਪੋਸਟ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ
Baljinder Kaur | Talwandi Sabo AAP MLA | ਵਿਧਾਇਕਾ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਪੋਸਟ ਨੇ ਛੇੜੀ ਨਵੀਂ ਚਰਚਾ

