• ਸੋਮ.. ਜੂਨ 5th, 2023

Ban On Redi Motorbike | ਜੁਗਾੜੂ ਰੇਹੜੀਆਂ ਚਲਾਉਣ ‘ਤੇ ਲੱਗੀ ਪਾਬੰਦੀ | Redi Motorbike News | Big Breaking

Ban On Redi Motorcycle

ਬਿਊਰੋ ਰਿਪੋਰਟ , 23 ਅਪ੍ਰੈਲ

ਪੰਜਾਬ ‘ਚ ਜੁਗਾੜੂ ਮੋਟਰਸਾਈਕਲ ਚਲਾਉਣ ‘ਤੇ ਪਾਬੰਦੀ , ਜ਼ਿਲਿਆਂ ਦੇ ਐੱਸ.ਐੱਸ.ਪੀ. ਨੂੰ ਕਾਰਵਾਈ ਕਰਨ ਦੇ ਹੁਕਮ | ਜੁਗਾੜੂ ਰੇਹੜੀਆਂ ਕਰਕੇ ਵਾਪਰਦੇ ਹਨ ਹਾਦਸੇ | ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਨੇ । ਇਸ ਸਭ ਦੇ ਚਲਦੇ ਪੰਜਾਬ ਪੁਲਿਸ ਨੇ ਇਕ ਹੋਰ ਨਿਰਦੇਸ਼ ਜਾਰੀ ਕੀਤਾ ਏ । ਸੂਬੇ ‘ਚ ਹੁਣ ਮੋਡੀਫਾਈ ਮੋਟਰਸਾਈਕਲ ਯਾਨੀ ਜੁਗਾੜੂ ਰੇਹੜੀ ਚੱਲਣ ‘ਤੇ ਪਾਬੰਦੀ ਲਾ ਦਿੱਤੀ ਏ । ਸਾਰਿਆਂ ਜ਼ਿਲਿਆਂ ਦੇ ਐਸ.ਐਸ.ਪੀ ਨੂੰ ਆਰਡਰ ਦਿੱਤਾ ਗਿਆ ਏ ਇਨ੍ਹਾਂ ਜੁਗਾੜੂ ਰੇਹੜੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸੂਬੇ ‘ਚ ਜੁਗਾੜੂ ਮੋਟਰਸਾਈਕਲਾਂ ਦੀ ਭਰਮਾਰ ਹੋ ਰਹੀ ਏ। ਆਮ ਸੜਕਾਂ ‘ਚ ਦੇਖਿਆ ਜਾਂਦਾ ਏ ਕਿ ਮੋਡੀਫਾਈ ਮੋਟਰਸਾਈਕਲ ਸਾਮਾਨ ਦੀ ਢੋਆ ਢੁਵਾਈ ਲਈ ਵਰਤੇ ਜਾਂਦੇ ਨੇ …. ਇਸ ਨਾਲ ਆਮ ਲੋਕਾਂ ਦੀ ਜਾਨ ਨੂੰ ਖਤਰਾ ਤਾਂ ਹੁੰਦਾ ਤੇ ਆਏ ਦਿਨ ਹਾਦਸੇ ਵਾਪਰਦੇ ਨੇ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।