ਕਰੋਨਾ ਦੌਰ ਦੇ ਦੌਰਾਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦੀ ਮਾਰ ਹੇਠਾਂ ਆਏ ਮੁਲਕ ਵਾਸੀਆਂ ਨੂੰ ਮੁੜ ਸਹਾਰਾ ਦੇਣ ਦੀ ਖਾਤਿਰ ਸਰਕਾਰ ਵੱਲੋਂ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ। ਤਾਂਕਿ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਨਾਲ ਹੀ ਲੋਕਾਂ ਦੇ ਆਰਥਿਕ ਪੱਧਰ ਨੂੰ ਠੀਕ ਕੀਤਾ ਜਾ ਸਕੇ। ਬਹੁਤ ਸਾਰੀਆਂ ਸਹੂਲਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਇੱਕ ਪਾਸੇ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਦੂਜੇ ਪਾਸੇ ਮਹਿੰਗਾਈ ਵਧਦੀ ਜਾ ਰਹੀ ਹੈ ਅਤੇ ਆਮ ਆਦਮੀ ਨੂੰ ਗੁਜਰ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਹੈ। ਬੈਂਕ ਵਿਚ ਲੋਕਾਂ ਦਾ ਇਹ ਪੈਸਾ ਸੁਰੱਖਿਅਤ ਰਹਿੰਦਾ ਹੈ ਅਤੇ ਬੈਂਕ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਗਾਹਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਸਮੇਂ ਸਮੇਂ ਤੇ ਲਾਗੂ ਕੀਤੇ ਗਏ ਕੁਝ ਨਿਯਮਾਂ ਵਿੱਚ ਵੀ ਤਬਦੀਲੀਆਂ ਕਰ ਦਿਤੀਆਂ ਜਾਂਦੀਆਂ ਹਨ ਜਿਸ ਦਾ ਫਾਇਦਾ ਬੈਂਕ ਅਤੇ ਗਾਹਕਾਂ ਨੂੰ ਹੋ ਸਕੇ।

FILE PHOTO: A cashier checks Indian rupee notes inside a room at a fuel station in Ahmedabad, India, September 20, 2018. REUTERS/Amit Dave

ਆਰ ਬੀ ਆਈ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਤਹਿਤ ਆਰਬੀਆਈ ਨੇ ਹਾਲ ਹੀ ਵਿੱਚ ਬੈਂਕਾਂ ਵੱਲੋਂ ਏ ਟੀ ਐਮ ਟਰਾਂਜ਼ੈਕਸ਼ਨ ਤੇ ਇੰਟਰਚੇਜ਼ ਫ਼ੀਸ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਬੈਂਕਿੰਗ ਸਿਸਟਮ ਦਾ ਰੈਗੂਲੇਟਰ ਹੈ। ਕੇਂਦਰੀ ਬੈਂਕ ਦੇਸ਼ ਦੀ ਕੌਮੀ ਬੈਂਕਾਂ ਦੀ ਸਥਿਤੀ ਤੇ ਬੈਂਕਿੰਗ ਸਿਸਟਮ ਦੇ ਕੰਮਕਾਜ ਦੀ ਸਮੀਖਿਆ ਕਰਦਾ ਹੈ। ਹਰ ਦੋ ਮਹੀਨੇ ਬਾਅਦ ਮੋਦਰਿਕ ਦਰਾਂ ਦੀ ਸਮੀਖਿਆ ਵੀ ਆਰ ਬੀ ਆਈ ਵੱਲੋਂ ਕੀਤੀ ਜਾਂਦੀ ਹੈ। ਹੁਣ 1 ਅਗਸਤ ਤੋਂ ਏਟੀਐਮ ਚੋਂ ਪੈਸੇ ਕਢਵਾਉਣ ਦੇ ਨਿਯਮ ਵਿਚ ਬਦਲਾਅ ਕੀਤਾ ਗਿਆ ਹੈ। ਆਰਬੀਆਈ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਆਪਣੇ ਬੈਂਕ ਦੇ ਏ ਟੀ ਐਮ ਤੋਂ 5 ਮੁਫ਼ਤ ਲੈਣ ਦੇਣ ਕਰ ਸਕਦੇ ਹਨ। ਇਨ੍ਹਾਂ ਵਿੱਚ ਫਾਇਨੈਂਸ਼ਿਅਲ ਅਤੇ ਨਾਨ – ਫਾਇਨੈਂਸ਼ੀਅਲ ਟਰਾਂਜੈਕਸ਼ਨ ਸ਼ਾਮਲ ਹਨ। ਗਾਹਕ ਦੂਸਰੇ ਬੈਂਕ ਦੇ ਏ ਟੀ ਐਮ ਤੋਂ ਵੀ ਬਿਨਾਂ ਕਿਸੇ ਫੀਸ ਦੇ ਪੈਸੇ ਕਢਵਾ ਸਕਦੇ ਹਨ। ਇਸ ਤਹਿਤ ਮੈਟਰੋ ਸ਼ਹਿਰਾਂ ਵਿੱਚ ਦੂਜੇ ਬੈਂਕ ਦੇ ਏ ਟੀ ਐਮ ਤੋਂ 3 ਅਤੇ ਨਾਨ ਮੈਟਰੋ ਵਿੱਚ 5 ਟਰਾਜੈਕਸ਼ਨ ਫ੍ਰੀ ਹਨ। ਰਿਜ਼ਰਵ ਬੈਂਕ ਮੁਤਾਬਕ ਇੰਟਰਚੇਜ਼ ਫ਼ੀਸ ਫਰੀ ਹੁੰਦੀ ਹੈ। ਜੋ ਬੈਂਕ ਦੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਪ੍ਰੋਸੈਸ ਕਰਨ ਲਈ ਮਰਚੈਂਟ ਤੋਂ ਲੈਂਦੀ ਹੈ। ਫਾਈਨੈਂਸ਼ੀਅਲ ਟਰਾਜੈਕਸ਼ਨ ਅਤੇ ਇੰਟਰਚੇਜ਼ ਫੀਸ ਨੂੰ 15 ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ। ਉਥੇ ਹੀ ਨਾਨ ਫਾਈਨਾਂਸ਼ੀਅਲ ਟਰਾਜੈਕਸ਼ਨ ਤੇ ਫ਼ੀਸ ਵਾਧੇ ਕਰ 5 ਰੁਪਏ ਤੋਂ 6 ਰੁਪਏ ਕੀਤੀ ਗਈ ਹੈ। ਇਸ ਪ੍ਰਕਾਰ ਹੁਣ ਹਰਿੱਕ ਲੈਣ ਦੇਣ ਤੇ 2 ਰੁਪਏ ਤੱਕ ਵੱਧ ਦੇਣੇ ਪੈਣਗੇ ਜਿਸ ਨਾਲ ਆਮ ਜਨਤਾ ਦੀ ਜੇਬ ਤੇ ਭਰ ਹੋਰ ਵੱਧ ਗਿਆ ਹੈ।

Leave a Reply

Your email address will not be published. Required fields are marked *