ਹੜਤਾਲ ਕਰਕੇ ਅੱਜ ਤੇ ਕੱਲ੍ਹ ਬੰਦ ਰਹਿਣਗੇ ਬੈਂਕ
ਏਟੀਐੱਮ ‘ਚੋਂ ਕੈਸ਼ ਦੀ ਵੀ ਆ ਸਕਦੀ ਸਮੱਸਿਆ
ਬੈਕ ਕਰਮਚਾਰੀਆਂ ਦੀ ਹੜਤਾਲ ਕਰਕੇ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਨੇ … ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਏ। ਹੜਤਾਲ ਕਾਰਨ ਕਰਜ਼ਾ ਮਨਜ਼ੂਰੀ, ਚੈੱਕ ਕਲੀਅਰਿੰਗ ਵਰਗੇ ਕੰਮ ਠੱਪ ਹੋ ਗਏ ਨੇ । ਰੋਡਵੇਜ਼, ਟਰਾਂਸਪੋਰਟ, ਬਿਜਲੀ, ਟੈਲੀਕਾਮ, ਡਾਕ, ਇਨਕਮ ਟੈਕਸ ਅਤੇ ਬੀਮਾ ਸਮੇਤ ਹੋਰ ਸੈਕਟਰਾਂ ਦੇ ਕਰਮਚਾਰੀ ਵੀ ਇਸ ਹੜਤਾਲ ਵਿੱਚ ਸ਼ਾਮਲ ਨੇ । ਲੋਕਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਅਤੇ ਦਫਤਰਾਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਨੇ।
ਸੋ ਬੈਂਕਾਂ ਦੀ ਹੜਤਾਲ ਕਰਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਜੇਕਰ ਇਹਨਾਂ ਕਰਮਚਾਰੀਆਂ ਦੀ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਬੈਂਕ ਕਰਮਚਾਰੀ ਕੇਂਦਰ ਸਰਕਾਰ ਤੋਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਨੂੰ ਰੋਕਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ, ਖਰਾਬ ਕਰਜ਼ਿਆਂ ਦੀ ਤੇਜ਼ੀ ਨਾਲ ਰਿਕਵਰੀ, ਉੱਚ ਜਮ੍ਹਾ ਦਰਾਂ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਗਾਹਕਾਂ ‘ਤੇ ਘੱਟ ਸਰਵਿਸ ਚਾਰਜ ਸਮੇਤ ਹੋਰ ਕਈ ਮੰਗਾਂ ਸਰਕਾਰ ਤੋਂ ਮਨਵਾਉਣਾ ਚਾਗੁੰਦੇ ਨੇ
Bank Strike Bharat Bandh ਬੈਂਕ ਜਾਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਦੇਖ ਲੈਣਾ Bank Strike on 28 th & 29th

