ਭਗਵੰਤ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
ਪੰਜਾਬ ’ਚ ਰਾਸ਼ਨ ਦੀ ਕੀਤੀ ਜਾਏਗੀ ਡੋਰ ਸਟੈਪ ਡਿਲਵਰੀ
ਆਮ ਲੋਕਾਂ ਨੂੰ ਹੁਣ ਘਰ ਬੈਠੇ ਮਿਲੇਗਾ ਰਾਸ਼ਨ
youtube.com/watch?v=gY0SODd5S_E
ਪੰਜਾਬ ‘ਚ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ ਹੋਏਗੀ ਸ਼ੁਰੂ ਕੀਤੀ ਜਾਏਗੀ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਏ ।ਮਾਨ ਸਰਕਾਰ ਨੇ ਫੈਸਲਾ ਕੀਤਾ ਏ ਕਿ ਪੰਜਾਬ ਵਿੱਚ ਰਾਸ਼ਨ ਦੀ ਡੋਰ ਸਟੈਪ ਡਿਲਵਰੀ ਕੀਤੀ ਜਾਏਗੀ। ਆਮ ਲੋਕਾਂ ਨੂੰ ਹੁਣ ਘਰ ਬੈਠੇ ਨੂੰ ਰਾਸ਼ਨ ਮਿਲੇਗਾ।ਹਾਲਾਂਕਿ ਇਹ ਡੋਰ ਸਟੈਪ ਡਿਲਵਰੀ ਵਿਕਲਪਿਕ ਹੋਏਗੀ। ਰਾਸ਼ਨ ਡੀਪੂ ਤੋਂ ਵੀ ਰਾਸ਼ਨ ਲਿਆ ਜਾ ਸਕਦਾ ਏ ।ਕੁਝ ਹੀ ਦਿਨਾਂ ਵਿੱਚ ਇਹ ਡੋਰ ਸਟੈਪ ਡਿਲਵਰੀ ਸ਼ੁਰੂ ਹੋ ਜਾਏਗੀ। ਇਸ ਫੈਸਲੇ ਮਗਰੋਂ ਪੰਜਾਬ ਵਿੱਚ ਅਧਿਕਾਰੀ ਫੋਨ ਕਰਕੇ ਸਮਾਂ ਲੈਣਗੇ ਅਤੇ ਇਸ ਤੋਂ ਬਾਅਦ ਰਾਸ਼ਨ ਘਰ ਪਹੁੰਚਾ ਦਿੱਤਾ ਜਾਏਗਾ।ਇਸ ਸਕੀਮ ਨੂੰ ਪਹਿਲਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ ਰੋਕ ਦਿੱਤਾ ਸੀ ।ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਏ ਤਾਂ ਜੋ ਸਭ ਨੂੰ ਸਾਫ ਸੁਥਰਾ ਰਾਸ਼ਨ ਦਿੱਤਾ ਜਾ ਸਕੇ।
Bhagwant Maan New Announcement Door To Door Step Ration ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ

