ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਆਦੇਸ਼ ਦਿੱਤੇ ਸਨ। ਸੋਮਵਾਰ ਤੋਂ ਸੀਐਮ ਦੇ ਹੁਕਮਾਂ ਉਤੇ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਮੋਹਾਲੀ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਿਦਆਰੀਆਂ ਦੀ ਫੀਸ ਵਸੂਲੀ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮੋਹਾਲੀ, ਡੇਰਾਬੱਸੀ ਤੇ ਖਰੜ ਵਿਚ 419 ਸਕੂਲਾਂ ਵਿੱਚ ਫੀਸ ਵਸੂਲੀ ਦੀ ਜਾਂਚ ਹੋਵੇਗੀ। ਪ੍ਰਾਈਵੇਟ ਸਕੂਲਾਂ ਦੀ ਜਾਂਚ ਲਈ ਇੱਕ ਟੀਮ ਗਠਿਤ ਕੀਤੀ ਗਈ ਏ, ਜਿਸ ਵਿਚ 17 ਪ੍ਰਿੰਸੀਪਲ ਅਤੇ ਹੈਡਮਾਸਟਰਾਂ ਸ਼ਾਮਿਲ ਨੇ। ਟੀਮ ਵੱਲੋਂ ਜਾਂਚ ਵਿੱਚ ਸਬੂਤਾਂ ਸਮੇਤ ਸਾਰੇ ਸਕੂਲਾਂ ਦੀਆਂ ਫੀਸਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਵਿੱਚ 2022-23 ਲਈ ਸਾਲਾਨਾ ਫੀਸ, ਟਿਊਸ਼ਨ ਫੀਸ ਸਮੇਤ ਹਰ ਤਰ੍ਹਾਂ ਦੇ ਚਾਰਜ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਂਚ ਟੀਮ ਨੂੰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣੀ ਪਵੇਗੀ।