ਅੰਮ੍ਰਿਤਸਰ ਜ਼ਿਲ੍ਹੇ ਦੇ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਬਿਕਰਮ ਸਿੰਘ ਮਜੀਠੀਆ ਪੱਛੜ ਗਏ ਨੇ , ਮਜੀਠਾ ਹਲਕੇ ਵਿੱਚ ਉਨ੍ਹਾਂ ਦੀ ਪਤਨੀ ਦੀ ਗਨੀਵ ਕੌਰ ਅੱਗੇ ਚੱਲ ਰਹੀ ਏ। ਬਿਕਰਮ ਮਜੀਠੀਆ ਇਸ ਵਾਰ ਮਜੀਠਾ ਹਲਕਾ ਛੱਡ ਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੀ ਸੀ ….ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਆਪ ਦੀ ਉਮੀਦਵਾਰ ਜੀਵਨਜੋਤ ਕੌਰ ਅੱਗੇ ਚੱਲ ਰਹੇ ਨੇ ਜਦੋਂਕਿ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਪਿੱਛੇ ਨੇ। ਜੀਵਨਜੋਤ ਕੌਰ ਨੂੰ ਹੁਣ ਤਕ 5999 ਵੋਟਾਂ ਮਿਲੀਆਂ ਨੇ। ਇਸੇ ਤਰ੍ਹਾਂ ਜੰਡਿਆਲਾ ਹਲਕੇ ਵਿੱਚ ‘ਆਪ’ ਦੇ ਹਰਭਜਨ ਸਿੰਘ ਈਟੀਓ ਅੱਗੇ ਚੱਲ ਰਹੇ ਨੇ , ਮਜੀਠਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗਨੀਵ ਕੌਰ ਅੱਗੇ ਚੱਲ ਰਹੀ ਏ, ਰਾਜਾਸਾਂਸੀ ਹਲਕੇ ਵਿੱਚ ਕਾਂਗਰਸ ਤੇ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਚੱਲ ਰਹੇ ਨੇ, ਅਜਨਾਲਾ ਹਲਕੇ ਵਿੱਚ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਨੇ ,ਅੰਮ੍ਰਿਤਸਰ ਪੱਛਮੀ ਹਲਕੇ ਵਿੱਚ ਆਪ ਦੇ ਡਾ. ਜਸਬੀਰ ਸਿੰਘ ਅੱਗੇ ਚੱਲ ਰਹੇ ਨੇ ਤੇ ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਆਪ ਦੇ ਡਾ. ਇੰਦਰਬੀਰ ਸਿੰਘ ਨਿੱਜਰ ਅੱਗੇ ਚੱਲ ਰਹੇ ਨੇ।
Bikram Majithia ਪੱਛੜੇ ਪਤਨੀ Ganieve Kaur Majithia ਚੱਲ ਰਹੀ ਹੈ ਅੱਗੇ Punjab Election Results 2022

