ਨਸ਼ਾ ਤਸਕਰੀ ਦੇ ਕੇਸ ਵਿੱਚ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਰਾਤ ਗੁਜਾਰੀ ਏ। ਬਿਕਰਮ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਕੇਸਾਂ ਵਿੱਚ ਲੰਬੇ ਸਮੇਂ ਤੋਂ ਗੂੰਝ ਰਿਹਾ ਏ ਪਰ ਉਹ ਕਈ ਵਰਿ੍ਹਆਂ ਮਗਰੋਂ ਪਹਿਲੀ ਵਾਰ ਜੇਲ੍ਹ ਗਿਆ ਏ। ਬਿਕਰਮ ਮਜੀਠੀਆ ਦਾ ਦਾਅਵਾ ਏ ਕਿ ਨਸ਼ਾ ਤਸਕਰੀ ਕੇਸ ਦੇ ਸਾਰੇ ਦੋਸ਼ੀ ਪਹਿਲਾਂ ਹੀ ਸਲਾਖਾਂ ਪਿੱਛੇ ਹਨ ਤੇ ਕਾਂਗਰਸ ਸਰਕਾਰ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾ ਰਹੀ ਏ।
ਮਜੀਠੀਆ ਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਵੀਰਵਾਰ ਰਾਤ ਨੌਂ ਵਜੇ ਤੋਂ ਬਾਅਦ ਪਟਿਆਲਾ ਲਿਆਂਦਾ ਗਿਆ ਤੇ ਮੁੱਢਲੀ ਦਸਤਾਵੇਜ਼ੀ ਕਾਰਵਾਈ ਤੋਂ ਮੁਕੰਮਲ ਕਰਨ ’ਤੇ ਮਜੀਠੀਆ ਨੂੰ ਰਾਤ ਸਵਾ ਨੌਂ ਵਜੇ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਉਂਜ ਮਜੀਠੀਆ ਨੂੰ ਜੇਲ੍ਹ ਦੀ ਡਿਓਢੀ ’ਚ ਵੀ ਤਕਰੀਬਨ ਅੱਧਾ ਘੰਟਾ ਰੋਕ ਕੇ ਰੱਖਿਆ ਗਿਆ ਕਿਉਂਕਿ ਕਿਸੇ ਵੀ ਬੈਰਕ ’ਚ ਭੇਜਣ ਤੋਂ ਪਹਿਲਾਂ ਸਬੰਧਤ ਮੁਲਜ਼ਮ ਦਾ ਕੁਰਸੀਨਾਮਾ ਡਿਓਢੀ ’ਚ ਹੀ ਤਿਆਰ ਕੀਤਾ ਜਾਂਦਾ ਏ।ਓਧਰ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ
Bikram Majithia In Jail ਪਟਿਆਲਾ ਜੇਲ੍ਹ ‘ਚ ਡੱਕਿਆ ਮਜੀਠੀਆ ਜੇਲ੍ਹ ਭੇਜੇ ਗਏ Bikram Majithia

