ਰਾਸ਼ਟਰਮੰਡਲ ਖੇਡਾਂ 2022 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ‘295’ ਗੀਤ ਚਲਾਇਆ ਗਿਆ। ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ।
ਭਾਵੇਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੀ ਵਿਰਾਸਤ ਅਜੇ ਵੀ ਜ਼ਿੰਦਾ ਹੈ। ਜਿਸ ਦਿਨ ਤੋਂ ਮੂਸੇਵਾਲਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਉਦੋਂ ਤੋਂ ਹੀ ਮੂਸੇਵਾਲਾ ਦੇ ਗੀਤ ਲੂਪ ‘ਤੇ ਚੱਲ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਚਹੇਤੇ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਪੰਜਾਬੀ ਗਾਇਕ ਮੂਸੇਵਾਲਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਿਆ ।
ਦੱਸ ਦਈਏ ਕਿ ਮੂਸੇਵਾਲਾ ਦਾ ਚਰਚਿਤ ਗੀਤ 295 ਜੋ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਤੋਂ ਲੈ ਕੇ ਵਿਦੇਸ਼ਾ ‘ਚ ਵੀ ਇਸ ਗੀਤ ਨੂੰ ਲੋਕਾਂ ਵੱਲੋਂ ਰਪੀਟ ਤੇ ਸੁਣਿਆ ਜਾ ਰਿਹਾ ਹੇ ਤੇ ਅਜਿਹਾ ਹੀ ਬਰਮਿੰਘਮ ਕਾਮਨਵੈਲਥ ਖੇਡਾਂ ‘ਚ ਵੀ ਦੇਖਣ ਨੂੰ ਮਿਲਆ ਜਿਥੇ ਸਿੱਧੂ ਮੂਸੇ ਵਾਲਾ ਦਾ ‘295’ ਗੀਤ ਰਾਸ਼ਟਰਮੰਡਲ ਖੇਡਾਂ 2022 ਦੇ ਪ੍ਰੀ-ਕਲੋਜ਼ਿੰਗ ਸਮਾਰੋਹ ‘ਚ ਚਲਾਇਆ ਗਿਆ,ਕਾਮਨਵੈਲਥ ਮੈਡਲ ਜੇਤੂ ਖਿਡਾਰੀਆਂ ਤੋ ਇਲਾਵਾ ਗਰਾਉਂਡ ‘ਚ ਮੋਜੂਦ ਹਜਾਰਾਂ ਲੋਕਾਂ ਨੇ ਮੂਸੇਵਾਲਾ ਦਾ 295 ਗੀਤ ਦੇ ਚੱਲਣ ਤੋਂ ਬਾਅਦ ਖੂਬ ਆਨੰਦ ਮਾਣਿਆ
ਅਜਿਹਾ ਪਹਿਲੀ ਵਾਰ ਨਹੀਂ ਹੈ ਸੀ ਇਸਤੋਂ ਪਹਿਲਾ ਵੀ ਮੂਸੇਵਾਲਾ ਦੇ ਗੀਤਾਂ ਦੇ ਚਰਚਿਤ ਬੋਲ ‘ਦਿਲ ਦਾ ਨੀ ਮਾੜਾ’ ਨੂੰ ਵੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਮਾਨਤਾ ਮਿਲੀ ਹੈ।
ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਪੰਜਾਬ ਦੇ ਲਵਪ੍ਰੀਤ ਸਿੰਘ ਨੇ ਮੂਸੇ ਵਾਲਾ ਦੇ ਦਸਤਖਤ ‘ਥਾਪੀ’ ਨਾਲ ਜਿੱਤ ਦਾ ਜਸ਼ਨ ਮਨਾ ਕੇ ਸਿੱਧੂ ਨੂੰ ਸ਼ਰਧਾਂਜਲੀ ਭੇਟ ਕੀਤੀ।
Birmingham 2022 ਖੇਡਾਂ ‘ਚ ਚੱਲੇ Sidhu Moosewala ਦੇ ਗਾਣੇ | ਮੈਦਾਨ ‘ਚ ਬਣਿਆ ਜਸ਼ਨ ਦਾ ਮਾਹੋਲ | Moose Wala |

