ਨਵੀਂ ਦਿੱਲੀ : ਟੇਸਲਾ ਦੀ ਇਲੈਕਟ੍ਰੋਨਿਕ ਕਾਰਾਂ ਅਗਲੇ ਸਾਲ ਭਾਵ 2021 ਵਿਚ ਭਾਰਤ ਦੀਆਂ ਸੜਕਾਂ ਉੱਤੇ ਦੌੜਦੀ ਨਜ਼ਰ ਆਉਣਗੀਆਂ ਇਸ ਗੱਲ ਦੀ ਪੁਸ਼ਟੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਟੇਸਲਾ ਅਗਲੇ ਸਾਲ ਭਾਰਤ ਵਿਚ ਆਪਣਾ ਕੰਮਕਾਜ ਸ਼ੁਰੂ ਕਰੇਗੀ। ਇਨ੍ਹਾਂ ਕਾਰਾਂ ਦੀ ਬੁਕਿੰਗ ਕੁੱਝ ਹੀ ਹਫ਼ਤਿਆਂ ਵਿਚ ਸ਼ੁਰੂ ਹੋ ਜਾਵੇਗੀ।
ਟੇਸਲਾ ਦੇ ਸੀਈਓ ਅਲਨ ਮਸਕ ਨੇ ਅਕਤੂਬਰ ਵਿਚ ਇਕ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ 2021 ਵਿਚ ਭਾਰਤੀ ਬਾਜ਼ਾਰ ਵਿਚ ਐਂਟਰੀ ਕਰੇਗੀ। ਕੇਂਦਰੀ ਮੰਤਰੀ ਨੇ ਵੀ ਸੋਮਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਟੇਸਲਾ ਦਾ ਕੰਮਕਾਜ ਭਾਰਤ ਵਿਚ ਸਾਲ 2021 ਤੋਂ ਸ਼ੁਰੂ ਹੋ ਜਾਵੇਗਾ। ਕੰਪਨੀ ਭਾਰਤ ਵਿਚ ਮੰਗ ਦੇ ਆਧਾਰ ਉੱਤੇ ਮੈਨੂਫੈਕਚਰਿੰਗ ਯੂਨਿਟ ਲਗਾਉਣ ਦੀ ਸੰਭਾਵਨਾ ਤਲਾਸ਼ੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਨਿਤਿਨ ਗਡਕਰੀ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਨੂੰ 8 ਲੱਖ ਕਰੋੜ ਰੁਪਏ ਘਟਾਉਣ ਲਈ ਗ੍ਰੀਨ ਫਲੂ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੀ ਨਿਰੰਤਰ ਗੱਲ ਕਰ ਰਹੇ ਹਨ। ਸਰਕਾਰ ਹਰ ਪੈਟਰੋਲ ਪੰਪ ਉੱਤੇ ਇਲੈਕਟ੍ਰਿਕ ਚਾਰਜਿੰਗ ਕਿਓਸਕ ਲਗਾਉਣ ਦੀ ਤਿਆਰੀ ਕਰ ਰਹੀ ਹੈ। ਉੱਥੇ ਹੀ ਕੰਪਨੀ ਜੂਨ 2021 ਵਿਚ ਭਾਰਤੀ ਬਜ਼ਾਰ ਵਿਚ ਉੱਤਰ ਸਕਦੀ ਹੈ। ਕੰਪਨੀ ਭਾਰਤ ਵਿਚ ਮਾਡਲ 3 ਨੂੰ ਲਾਂਚ ਕਰ ਸਕਦੀ ਹੈ ਅਤੇ ਬੁਕਿੰਗ ਦੇ ਕੁੱਝ ਹੀ ਹਫ਼ਤਿਆਂ ਅੰਦਰ ਸ਼ੁਰੂ ਹੋਣ ਦੀ ਉਮੀਦ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਮਰੀਕਾ ਦੇ ਵਾਹਨ ਖੇਤਰ ਦੀ ਦਿੱਗਜ਼ ਕੰਪਨੀ ਟੇਸਲਾ ਅਗਲੇ ਸਾਲ ਵਿਚ ਭਾਰਤ ‘ਚ ਆਪਣੀ ਕਾਰਾਂ ਦੀ ਡਿਲਿਵਰੀ ਸ਼ੁਰੂ ਕਰੇਗੀ। ਮੰਗ ਦੇ ਆਧਾਰ ਉੱਤੇ ਕੰਪਨੀ ਇੱਥੇ ਆਪਣਾ ਮੈਨੂਫੈਕਚਰਿੰਗ ਕਾਰਖਾਨਾ ਲਗਾਉਣ ਉੱਤੇ ਵੀ ਵਿਚਾਰ ਕਰੇਗੀ। ਭਾਰਤ ‘ਚ ਅਗਲੇ ਪੰਜ ਸਾਲ ਵਿਚ ਦੁਨੀਆ ਦਾ ਸੱਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਉਤਪਾਦਨ ਬਣਨ ਦੀ ਸਮਰੱਥਾ ਹੈ।

By news

Leave a Reply

Your email address will not be published. Required fields are marked *