ਕਰੋਨਾ ਦੇ ਵਾਧੇ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਚੌਕਸੀ ਨੂੰ ਵਧਾਉਂਦੇ ਹੋਏ ਹਵਾਈ ਉਡਾਨਾਂ ਉਪਰ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਵੁਹਾਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹਵਾਈ ਆਵਾਜਾਈ ਉਪਰ ਵੀ ਇਸਦਾ ਗਹਿਰਾ ਅਸਰ ਵੇਖਣ ਨੂੰ ਮਿਲਿਆ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਕੁਝ ਖਾਸ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ।ਹੁਣ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਇਹ ਐਲਾਨ ਹੋਇਆ ਹੈ। ਕੈਨੇਡਾ ਸਰਕਾਰ ਦੇ ਮੁਤਾਬਿਕ ਲੋਕ ਟੀਕਾਕਰਣ ਕੀਤੇ ਜਾਣ ਤੋਂ ਬਾਅਦ ਹਵਾਈ ਸਫ਼ਰ ਕਰ ਸਕਦੇ ਹਨ। ਇਸੇ ਤਰਾਹ ਹੀ ਕੈਨੇਡਾ ਦੇ ਉਨ੍ਹਾਂ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਦਿਤੀ ਜਾ ਰਹੀ ਹੈ ਜਿਨ੍ਹਾਂ ਦਾ ਟੀਕਾਕਰਨ ਹੋ ਗਿਆ ਹੈ। \ਕੈਨੇਡਾ ਹੁਣ 7 ਸਤੰਬਰ ਤੋਂ ਅੰਤਰਰਾਸ਼ਟਰੀ ਸੈਰ-ਸਪਾਟਾ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ੍ਹਣ ਜਾ ਰਿਹਾ ਹੈ। ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਅਪਣੀ ਕਰੋਨਾ ਰਿਪੋਰਟ ਦਿਖਾਉਣੀ ਲਾਜ਼ਮੀ ਹੈ। ਆਖਿਆ ਗਿਆ ਹੈ ਕਿ ਕਰੋਨਾ ਦੀ ਰਿਪੋਰਟ ਤੀਜੇ ਦੇਸ਼ ਦੀ ਹੀ ਹੋਣੀ ਚਾਹੀਦੀ ਹੈ। ਕਿਉਂਕਿ ਕੈਨੇਡਾ ਭਾਰਤ ਰਿਪੋਰਟ ਨੂੰ ਫਿਲਹਾਲ ਮਨਜ਼ੂਰ ਨਹੀਂ ਕਰ ਰਿਹਾ ਹੈ। ਯਾਤਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਘੱਟੋ ਘੱਟ 14 ਦਿਨ ਪਹਿਲਾਂ ਵਾਇਰਸ ਦੇ ਵਿਰੁੱਧ ਪੂਰੀ ਤਰਾਂ ਟੀਕਾ ਲਗਵਾਉਣਾ ਚਾਹੀਦਾ ਹੈ।

ਟਾਈਮਜ਼ ਟਰੈਵਲ ਦੇ ਅਨੁਸਾਰ ਕੈਨੇਡੀਅਨ ਸਰਕਾਰ ਨੇ ਸਰਹੱਦਾਂ ਅੰਤਰਰਾਸ਼ਟਰੀ ਸੈਰ-ਸਪਾਟਾ ਲਈ ਮੁੜ ਖੋਲ ਦੇਣੀਆਂ ਹਨ,ਅਤੇ ਇਹ ਪੂਰੀ ਤਰਾਂ ਟੀਕੇ ਲਗਾਉਣ ਵਾਲੇ ਯਾਤਰੀਆਂ ਲਈ, ਇਕ ਚੰਗਾ ਮੌਕਾ ਹੈ ਕਿ ਤੁਸੀਂ ਸਤੰਬਰ ਮਹੀਨੇ ਵਿਚ ਕਨੇਡਾ ਦੀ ਯਾਤਰਾ ਕਰ ਸਕੋਗੇ। ਯਾਤਰੀਆਂ ਨੂੰ ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਯਾਤਰੀਆਂ ਨੂੰ ਲਾਜ਼ਮੀ ਤੌਰ ਤੇ ਅਰਾਈਵਕੈਨ ਦੀ ਵਰਤੋਂ ਵੈੱਬ ਜਾਂ ਐਪ ਰੂਪਾਂ ਵਿੱਚ ਕਰਨੀ ਹੈ ਤਾਂ ਜੋ ਯਾਤਰਾ ਦੀ ਜਾਣਕਾਰੀ ਜਮ੍ਹਾਂ ਕੀਤੀ ਜਾ ਸਕੇ। ਇਹ ਉਹਨਾਂ ਨੂੰ ਇਹ ਜਾਣਨ ਦੀ ਆਗਿਆ ਦੇਵੇਗਾ ਕਿ ਕੀ ਉਹ ਕਨੇਡਾ ਵਿੱਚ ਦਾਖਲ ਹੋਣ ਦੇ ਯੋਗ ਹਨ ਜਾਂ ਨਹੀਂ। ਕੈਨੇਡਾ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਜਿਸ ਵਿੱਚ ਇਹ ਫੀਫਿਕਸਰ, ਬਾਇਓਟੈਕ, ਐਸਟਰਾਜ਼ੇਨੇਕਾ ਕੋਵਿਸ਼ਿਲਡ ਅਤੇ ਜਾਨਸਨ ਅਤੇ ਜਾਨਸਨ ਸ਼ਾਮਲ ਹੈ, ਉਹ ਲਗਾਉਣੀ ਲਾਜ਼ਮੀ ਹੈ। ਅਰਾਈਵਕੈਨ ਦੀ ਵਰਤੋਂ ਨਾਲ ਇਹ ਨਿਰਧਾਰਤ ਕੀਤਾ ਜਾਵੇਗਾ ਕਿ ਉਹਨਾਂ ਨੂੰ ਪਹੁੰਚਣ ਤੇ ਕਨੇਡਾ ਵਿੱਚ ਅਲੱਗ ਰਹਿਣਾ ਹੈ ਜਾਂ ਨਹੀਂ।

Leave a Reply

Your email address will not be published. Required fields are marked *