• ਐਤਃ. ਅਕਤੂਃ 1st, 2023

Commonwealth Games 2022 ‘ਚ Harjinder Kaur ਨੇ ਦੇਸ਼ ਨੂੰ ਦਿਵਾਇਆ Bronze Medal | Weight Lifting 71 kg

ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਅਥਲੀਟਾਂ ਦੇ ਸ਼ਾਨਦਾਰ ਸਫ਼ਰ ਨੂੰ ਜਾਰੀ ਰੱਖਦੇ ਹੋਏ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਹਾਸਿਲ ਕੀਤਾ ਹੈ ।
ਦੱਸ ਦਈਏ ਕਿ ਹਰਜਿੰਦਰ ਕੌਰ ਨੇ ਸਨੈਚ 93 ਅਤੇ ਕਲੀਨ ਐਂਡ ਜਰਕ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕੁੱਲ 212 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ । ਇਸ ਈਵੈਂਟ ਦਾ ਸੋਨ ਤਮਗਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ, ਜਦਕਿ ਚਾਂਦੀ ਦਾ ਤਮਗਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ।

ਰਾਸ਼ਟਰਮੰਡਲ ਖੇਡਾਂ ‘ਚ ਵੇਟਲਿਫਟਿੰਗ ਖਿਡਾਰੀ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਪਰ ਦੂਜੀ ਕੋਸ਼ਿਸ਼ ਵਿੱਚ ਸਫ਼ਲਤਾਪੂਰਵਕ ਇਸ ਭਾਰ ਨੂੰ ਚੁੱਕ ਕੇ ਜਾਰੀ ਰੱਖਦੇ ਹੋਏ ਤੀਜੀ ਕੋਸ਼ਿਸ਼ ਵਿੱਚ 93 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਲੀਨ ਐਂਡ ਜਰਕ ਵਿਚ 113, 116 ਅਤੇ ਫਿਰ 119 ਕਿਲੋਗ੍ਰਾਮ ਭਾਰ ਨੂੰ ਸਫ਼ਲਤਾਪੂਰਵਕ ਚੁੱਕ ਕੇ ਵੱਡੀ ਸਫਲਤਾ ਹਾਸਿਲ ਕੀਤੀ , ਹਰਜਿੰਦਰ ਕੋਰ ਦੇ ਇਸ ਮੈਡਲ ਜਿਤਣ ਦੀ ਖਬਰ ਪਰਿਵਾਰ ਨੂੰ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰਾਂ ‘ਚ ਬਹੁਤ ਹੀ ਖੁਸ਼ੀ ਦੀ ਲਹਿਰ ਦੋੜ ਰਹੀ ਹੈ
ਇਸਦੇ ਨਾਲ ਹੀ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਟਵੀਟ ਰਾਹੀ ਹਰਜਿੰਦਰ ਕੌਰ ਨੂੰ ਵਧਾਈ ਦਿੱੱਤੀ ਗਈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।