ਕਾਂਗਰਸ ਦੇ ਸੀਨੀਅਰ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਤੋਂ ਲਗਾਤਾਰ ਪਿੱਛੇ ਚੱਲ ਰਹੇ ਨੇ। ਤੀਜੇ ਦੌਰ ਦੀ ਗਿਣਤੀ ਤੋਂ ਬਾਅਦ ਉਹ 798 ਵੋਟਾਂ ਨਾਲ ਪਿੱਛੇ ਚੱਲ ਰਹੇ ਨੇ। ਇੱਥੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ 3642 ਵੋਟਾਂ ਨਾਲ ਅੱਗੇ ਚੱਲ ਰਹੇ ਨੇ। ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਏ । ਲਗਾਤਾਰ ਰੁਝਾਨ ਸਾਹਮਣੇ ਆ ਰਹੇ ਨੇ ।ਪਹਿਲਾ ਰੁਝਾਨ ‘ਚ ਆਪ 88 , ਕਾਂਗਰਸ 15 , ਬੀਜੇਪੀ 05, ਸ਼੍ਰੋਮਣੀ ਅਕਾਲੀ ਦਲ 8 ‘ਤੇ ਏ .. ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਘੱਟੋ-ਘੱਟ 59 ਸੀਟਾਂ ਚਾਹੀਦੀਆਂ ਨੇ ।
Congress ਦੇ ਸੀਨੀਅਰ ਮੰਤਰੀ Bharat Bhushan Ashu ਨੂੰ ‘AAP’ ਉਮੀਦਵਾਰ ਨੇ ਪਿਛਾੜਿਆ PunjabElectionResults2022

