ਬਿਊਰੋ ਰਿਪੋਰਟ , 25 ਅਪ੍ਰੈਲ
ਅੰਮ੍ਰਿਤਸਰ ਤੋਂ ਵੱਡੀ ਖਬਰ , ਕਸਟਮ ਵਿਭਾਗ ਨੇ 700 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ | ਅਟਾਰੀ ਚੈੱਕ ਪੋਸਟ ਤੋਂ ਜ਼ਬਤ ਕੀਤੀ 102 ਕਿੱਲੋ ਹੈਰੋਇਨ |
ਕਸਟਮ ਅਧਿਕਾਰੀਆਂ ਨੇ 700 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਏ ….। 102 ਕਿੱਲੋ ਹੈਰੋਇਨ ਕਸਟਮ ਅਧਿਕਾਰੀਆਂ ਨੇ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਤੋਂ ਜ਼ਬਤ ਕੀਤੀ ਏ । 102 ਕਿਲੋ ਹੈਰੋਇਨ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਗਏ ਮੁਲੱਠੀ ਦੇ ਸਟਾਕ ਵਿੱਚ ਛੁਪਾ ਕੇ ਰੱਖੀ ਗਈ ਹੋਈ ਸੀ। ਕਸਟਮ ਵਿਭਾਗ ਅਨੁਸਾਰ ਸ਼ਰਾਬ ਦੀ ਖੇਪ ਦੀ ਐਕਸਰੇ ਸਕੈਨਿੰਗ ਤੋਂ ਬਾਅਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਤਾ ਲੱਗਾ…ਫੜੀ ਗਈ ਹੈਰੋਇਨ ਦੀ ਕੀਮਤਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 700 ਕਰੋੜ ਰੁਪਏ ਹੈ। ਹੈਰੋਇਨ ਦੀ ਇਹ ਖੇਪ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਭਾਰਤ ਲਿਆਂਦੀ ਗਈ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਵਿੱਚ ਮਾਨ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਹੋਈ ਹੈ, ਇਸ ਦੇ ਬਾਵਜੂਦ ਹਰ ਰੋਜ਼ ਕਈ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਰਹੇ ਹਨ।