ਰਾਸ਼ਟਰਮੰਡਲ 2022 ਖੇਡਾਂ ‘ਚ ਭਾਰਤ ਦੇ ਖਿਡਾਰੀਆਂ ਦਾ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ,ਜਿਸ ਨਾਲ ਭਾਰਤ ਦੇ ਖਿਡਾਰੀਆਂ ਨੇ ਤਿੰਨ ਗੋਲਡ ਮੈਡਲ ਹਾਸਿਲ ਕੀਤੇ ਨੇ, ਅਜਿਹਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਖਿਡਾਰੀ ਦੀਪਕ ਪੂਨੀਆਂ ,ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਕਾਮਨਵੈਲਥ ਗੇਮਾਂ ‘ਚ ਗੋਲਡ ਮੈਡਲ ਹਾਸਿਲ ਕੀਤਾ ।
ਦੱਸ ਦਈਏ ਕਿ ਰਾਸ਼ਟਰਮੰਡਲ ਖੇਡਾਂ 2022 ਦੇ ਪੁਰਸ਼ 86 ਕਿਲੋਗ੍ਰਾਮ ਵਰਗ ‘ਚ ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਇਨਨਾਮ ਨੂੰ 3-0 ਤੋਂ ਹਰਾਕੇ ਵੱਡੀ ਜਿਤ ਪ੍ਰਾਪਤ ਕੀਤੀ ਹੈ । ਪਾਕਿ ਪਹਿਲਵਾਨ ਸ਼ੁਰੂਆਤ ਤੋਂ ਹੀ ਡਿਫੈਂਸ ਮੋਡ ‘ਚ ਦਿਸੇ ਸਨ। ਦੀਪਕ ਨੇ ਆਪਣੇ ਤਜ਼ਰਬੇ ਦਾ ਫਾਇਦਾ ਉਠਾਉਂਦਿਆਂ ਗੋਲਡ ਮੈਡਲ ਆਪਣੇ ਨਾਂ ਕੀਤਾ। ਦੀਪਕ ਦਾ ਇਹ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਾ ਮੈਡਲ ਹੈ। ਉਹ ਏਸ਼ੀਆ ਚੈਂਪੀਅਨਸ਼ਿਪ ਵਿੱਚ ਸਿਲਵਰ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸਿਲਵਰ ਮੈਡਲ ਜਿੱਤ ਚੁੱਕੇ ਹਨ॥ ਇਸ ਦੌਰਾਨ ਦੀਪਕ ਦੀ ਡਿਫੈਂਸਿਵ ਤਕਨੀਕ ਦੀ ਖੂਬ ਤਾਰੀਫ ਹੋਈ।
ਇਸਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ਚ ਦੇਸ਼ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਤੇ ਨੇ ਭਾਰਤ ਲਈ ਦੋ ਹੋਰ ਗੋਲਡ ਮੈਡਲ ਜਿੱਤੇ ਹਨ।
ਔਰਤਾਂ ਦੇ 62 ਕਿਲੋਗ੍ਰਾਮ ਦੇ ਫਾਈਨਲ ਵਿੱਚ ਸਾਕਸ਼ੀ ਨੇ ਕੈਨੇਡਾ ਦੀ ਅਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾਇਆ। ਰੀਓ ਓਲੰਪਿਕ 2016 ‘ਚ ਪਿਛਲੇ 6 ਸਾਲਾਂ ‘ਚ ਕਿਸੇ ਵੱਡੇ ਟੂਰਨਾਮੈਂਟ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਾਕਸ਼ੀ ਦਾ ਇਹ ਪਹਿਲਾ ਤਮਗਾ ਹੈ।
ਦੂਜੇ ਪਾਸੇ ਬਜਰੰਗ ਪੂਨੀਆ ਨੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਕੈਨੇਡਾ ਦੇ ਲਚਲਾਨ ਮੈਕਨੀਲ ਨੂੰ 9-2 ਨਾਲ ਹਰਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ।
ਕਾਮਨਵੈਲਥ ਗੇਮ ਵਿੱਚ ਭਾਰਤ ਦੀ ਤਮਗਿਆਂ ਦੀ ਗਿਣਤੀ ਹੁਣ 23 ਹੋ ਗਈ ਹੈ। ਹੁਣ ਤੱਕ ਭਾਰਤ ਨੂੰ ਕੁਸ਼ਤੀ ਵਿੱਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਮਿਿਲਆ ਹੈ।
CWG-2022 ਖੇਡਾਂ ‘ਚ ਭਾਰਤੀ ਪਹਿਲਵਾਨਾਂ ਨੇ ਰਚਿਆ ਇਤਿਹਾਸ | ਚੋਟੀ ਦੇ ਖਿਡਾਰੀਆਂ ਨੇ 3 Gold Medal ਕੀਤੇ ਅਪਣੇ ਨਾਂਅ |

